ਪੰਜਾਬ ਸਰਕਾਰ ਦਾ ਰਜਿਸਟਰੀਆਂ ਕਰਵਾਉਣ ਵਾਲਿਆਂ ਨੂੰ ਵੱਡਾ ਤੋਹਫਾ; ਸੀਐਮ ਮਾਨ ਵੱਲੋਂ ਈਜ਼ੀ ਰਜਿਸਟਰੇਸ਼ਨ ਪੋਰਟਲ ਲਾਂਚ

0
17

 

ਮੁੱਖ ਮੰਤਰੀ ਭਗਵੰਤ ਮਾਨ ਅੱਜ ਫਤਿਹਗੜ੍ਹ ਸਾਹਿਬ ਦੇ ਤਹਿਸੀਲ ਕੰਪਲੈਕਸ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਈਜ਼ੀ ਰਜਿਸਟਰੇਸ਼ਨ ਪੋਰਟਲ ਨੂੰ ਲਾਂਚ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ ਇਹ ਕ੍ਰਾਂਤੀਕਾਰੀ ਕਦਮ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਨੂੰ ਰਜਿਸਟਰੀ ਹੋਣ ਬਾਰੇ ਪਤਾ ਨਹੀਂ ਸੀ ਚੱਲਦਾ ਪਰ ਹੁਣ ਉਨ੍ਹਾਂ ਨੂੰ ਮੋਬਾਈਲ ਤੇ ਹੀ ਸਾਰੀ ਜਾਣਕਾਰੀ ਮਿਲ ਜਾਂਦੀ ਐ। ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੈਲਪਲਾਈਨ 1076 ‘ਤੇ ਫੋਨ ਕਰਕੇ ਘਰ ਬੁਲਾ ਕੇ ਅਧਿਕਾਰੀ ਕੋਲੋਂ ਤੁਸੀਂ ਰਜਿਸਟਰੀ ਕਰਵਾ ਸਕਦੇ ਹੋ।
ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਮੋਹਾਲੀ ਤੋਂ ਈਜ਼ੀ ਰਜਿਸਟਰੀ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ। ਮੋਹਾਲੀ ਵਿਚ ਪਹਿਲਾਂ ਡਰਾਈ ਰਨ ਕੀਤਾ ਗਿਆ ਸੀ ਅਤੇ ਫਿਰ ਉਦਘਾਟਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਕਈ-ਕਈ ਦਿਨ ਰਜਿਸਟਰੀਆਂ ਕਰਵਾਉਣ ‘ਤੇ ਲੱਗ ਜਾਂਦੇ ਸਨ। ਮਾਲੀਆ ਵਿਭਾਗ ਲੋਕਾਂ ਨੂੰ ਹੋਰ ਵੀ ਸਹੂਲਤਾਂ ਦੇਣ ਲਈ ਲੱਗਾ ਹੋਇਆ ਹੈ। ਲੋਕਾਂ ਨੂੰ ਸਹੂਲਤ ਦੇਣ ਲਈ ਪੰਜਾਬ ਸਰਕਾਰ ਵੱਡੇ ਫ਼ੈਸਲੇ ਲੈ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਪਹਿਲਾ ਰਜਿਸਟਰੀ ਕਰਵਾਉਣ ਲੱਗੇ ਡਰ ਲਗਦਾ ਸੀ ਕਿਉਂਕ ਪੈਰ ਪੈਰ ਤੇ ਕਮਿਸਨ ਤੇ ਏਜੰਟ ਬੈਠੇ ਸਨ। ਪਰ ਹੁਣ ਇਹ ਸਾਰਾ ਕੰਮ ਕੰਪਿਊਟਰ ਨਾਲ ਹੋਵੇਗਾ ਤੇ ਤੁਸੀ 20 ਮਿੰਟ ਦੇ ਵਿੱਚ ਰਜਿਸਟਰੀ ਕਰਵਾ ਕੇ ਬਾਹਰ ਨਿਕਲ ਸਕਦੇ ਹੋ। ਮਾਨ ਨੇ ਕਿਹਾ ਜੇ ਕਿਸੇ ਨੇ ਰਜਿਸਟਰੀ ਲਿਖਵਾਉਣੀ ਹੈ ਤਾਂ ਉਹ 500 ਰੁਪਏ ਵਿਚ ਲਿਖਵਾ ਸਕਦਾ ਹੈ।
ਇਸ ਮੌਕੇ ਤੇ ਤਹਿਸੀਲ ਕੰਪਲੈਕਸ ਵਿੱਚ ਕੰਮ ਕਰਵਾਉਣ ਆਏ ਪੁਨੀਤ ਸਿੰਘ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਇਹ ਪੋਰਟਲ ਚਲਾਇਆ ਜਾ ਰਿਹਾ ਬਹੁਤ ਹੀ ਚੰਗਾ ਉਪਰਾਲਾ ਹੈ। ਜਿਸ ਦੇ ਨਾਲ ਘੱਟ ਟਾਈਮ ਦੇ ਵਿੱਚ ਜਿੱਥੇ ਰਜਿਸਟਰ ਹੁੰਦੀ ਹੈ ਉੱਥੇ ਹੀ ਕਰਪਸ਼ਨ ਤੇ ਵੀ ਠੱਲ੍ਹ ਪਈ ਹੈ। ਪਹਿਲਾਂ ਉਹਨਾਂ ਨੂੰ ਬਹੁਤ ਸਮਾਂ ਰਜਿਸਟਰੀ ਕਰਵਾਉਣ ਦੇ ਲਈ ਇੰਤਜ਼ਾਰ ਕਰਨਾ ਪੈਂਦਾ ਸੀ ਅਤੇ ਕਰਪਸ਼ਨ ਵੀ ਬਹੁਤ ਹੁੰਦੀ ਸੀ। ਉਥੇ ਹੀ ਤਿੰਨੋਂ ਹਲਕਿਆ ਦੇ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਵੱਡੇ ਪੱਧਰ ‘ਤੇ ਮਨਾ ਰਹੇ ਹਾਂ। ਉਨ੍ਹਾਂ ਦੇ ਵੰਸ਼ ‘ਚੋਂ ਹੀ ਛੋਟੇ ਸਾਹਿਜਜ਼ਾਦਿਆਂ ਨੇ ਇਥੇ ਸ਼ਹੀਦੀ ਪ੍ਰਾਪਤ ਕੀਤੀ ਹੈ। ਫਤਿਹਗੜ੍ਹ ਸਾਹਿਬ ਇਕ ਪਵਿੱਤਰ ਧਰਤੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਸਾਡੇ ਸ਼ਹੀਦਾਂ ਦੇ ਬਲੀਦਾਨ ਪਵਿੱਤਰ ਹਨ, ਉਸੇ ਤਰ੍ਹਾਂ ਇਸ ਪਵਿੱਤਰ ਧਰਤੀ ‘ਤੇ ਕੰਮ ਵੀ ਸਾਰੇ ਪਵਿੱਤਰ ਹੀ ਹੋਣ। ਉਨ੍ਹਾਂ ਕਿਹਾ ਕਿ ਅਸੀਂ ਗੁਰੂ ਸਾਹਿਬ ਦੇ ਦੱਸੇ ਮਾਰਗ ‘ਤੇ ਚੱਲ ਸਕੀਏ।

LEAVE A REPLY

Please enter your comment!
Please enter your name here