ਬੱਚੀ ਕਤਲ ਮਾਮਲੇ ’ਚ ਮਹਿਲਾ ਕਮਿਸ਼ਨ ਸਖ਼ਤ; ਏਐਸਆਈ ਨੂੰ ਸਸਪੈਂਡ ਕਰਨ ਨੂੰ ਦੱਸਿਆ ਨਾਕਾਫੀ; ਕਿਹਾ, ਸਸਪੈਂਡ ਨਹੀਂ, ਮਾਮਲਾ ਦਰਜ ਹੋਣਾ ਚਾਹੀਦੈ

0
18

ਪੰਜਾਬ ਮਹਿਲਾ ਕਮਿਸ਼ਨ ਰਾਜ ਲਾਲੀ ਨੇ 13 ਸਾਲਾ ਨਾਲਾਬਿਗ ਕਤਲ ਮਾਮਲੇ ਵਿਚ ਸਖਤ ਰੁਖ ਅਪਨਾਉਂਦਿਆਂ ਦੋਸ਼ੀ ਪੁਲਿਸ ਮੁਲਾਜਮ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਹਿਲਾ ਕਮਿਸ਼ਨ ਨੇ ਕਿਹਾ ਕਿ ਭਾਵੇਂ ਪੁਲਿਸ ਪ੍ਰਸ਼ਾਸਨ ਨੇ ਏਐਸਆਈ ਨੂੰ ਸਸਪੈਂਡ ਕਰ ਦਿੱਤਾ ਐ ਪਰ ਕਮਿਸ਼ਨ ਦੋਸ਼ੀ ਮੁਲਾਜਮ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕਰਦਾ ਐ। ਉਨ੍ਹਾਂ ਕਿਹਾ ਕਿ ਘਟਨਾ ਪਿੱਛੇ ਪੁਲਿਸ ਮੁਲਾਜ਼ਮ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਐ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਸਮਾਂ ਰਹਿੰਦੇ ਕਾਰਵਾਈ ਕਰਦੀ ਤਾਂ ਸ਼ਾਇਦ ਲੜਕੀ ਦੀ ਜਾਨ ਬੱਚ ਸਕਦੀ ਸੀ।

ਸਮਾਜ ਵਿਚ ਲਗਾਤਾਰ ਵੱਧ ਰਹੇ ਅਜਿਹੇ ਮਾਮਲਿਆਂ ਬਾਰੇ ਉਨ੍ਹਾਂ ਕਿਹਾ ਕਿ ਇਸ ਦੇ ਮੁਕਾਬਲੇ ਲਈ ਸਾਨੂੰ ਸਾਰਿਆਂ ਨੂੰ ਸਿਖਿਅਤ ਹੋਣ ਦੀ ਲੋੜ ਐ। ਉਨ੍ਹਾਂ ਕਿਹਾ ਕਿ ਘਰਾਂ ਦੇ ਬਾਹਰ ਔਰਤਾਂ ਦੀ ਸੁਰੱਖਿਆ ਲਈ ਸਮਾਜ ਤੇ ਸਰਕਾਰਾਂ ਕੰਟਰੋਲ ਕਰ ਸਕਦੀਆਂ ਨੇ ਪਰ ਘਰਾਂ ਦੇ ਅੰਦਰ ਹੋਣ ਵਾਲੇ ਅਜਿਹੇ ਮਾਮਲਿਆਂ ਨੂੰ ਕੰਟਰੋਲ ਕਰਨ ਲਈ ਸਾਨੂੰ ਸਾਰਿਆਂ ਨੂੰ ਚੌਕੰਨੇ ਹੋਣ ਦੀ ਲੋੜ ਐ। ਉਨ੍ਹਾਂ ਕਿਹਾ ਕਿ ਜਲੰਧਰ ਵਿਚ ਵਾਪਰੀ ਘਟਨਾ ਵੀ ਇਕ ਜਾਣਕਾਰ ਵੱਲੋਂ ਕੀਤਾ ਵਿਸ਼ਵਾਸ਼ਘਾਤ ਐ। ਉਨ੍ਹਾਂ ਕਿਹਾ ਕਿ ਬੱਚੀਆਂ ਦੀ ਸੁਰੱਖਿਆ ਲਈ ਸਰਕਾਰਾਂ ਵੱਲੋਂ ਵੀ ਭਾਵੇਂ ਕਈ ਕਦਮ ਚੁੱਕੇ ਗਏ ਨੇ ਪਰ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਸ ਤੇ ਪੂਰੀ ਤਰ੍ਹਾਂ ਕਾਬੂ ਪਾਉਣਾ ਸੰਭਵ ਨਹੀਂ ਐ। ਉਨ੍ਹਾਂ ਆਮ ਜਨਤਾ ਨੂੰ ਵੀ ਆਪਣੇ ਆਸੇ-ਪਾਸੇ ਅਜਿਹੀ ਮਾਨਸਿਕਤਾ ਵਾਲੇ ਅਨਸਰਾਂ ਦੀ ਪਛਾਣ ਕਰਨ ਦੀ ਲੋੜ ਐ।

ਜਲੰਧਰ ਮਾਮਲੇ ਵਿਚ ਪੁਲਿਸ ਦੀ ਭੂਮਿਕਾ ਬਾਰੇ ਉਨ੍ਹਾਂ ਕਿਹਾ ਕਿ ਮਾਮਲੇ ਦੀ ਸ਼ੁਰੂਆਤ ਵਿਚ ਪੁਲਿਸ ਦੀ ਭੂਮਿਕਾ ਨਾਪੱਖੀ ਰਹੀ ਐ। ਉਨ੍ਹਾਂ ਕਿਹਾ ਕਿ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਅਣਗਹਿਲੀ ਵਰਤੀ ਐ, ਜਿਸ ਦੇ ਚਲਦਿਆਂ ਬੱਚੀ ਦੇ ਬਚਣ ਦੀ ਸੰਭਾਵਨਾ ਸਮਾਪਤ ਹੋਈ ਐ। ਉਨ੍ਹਾਂ ਕਿਹਾ ਕਿ ਦੋਸ਼ੀ ਨੇ ਪਹਿਲਾਂ ਪੁਲਿਸ ਤੇ ਲੋਕਾਂ ਨੂੰ ਘਰ ਦੀ ਰਸੋਈ ਤੋਂ ਇਲਾਵਾ ਕਮਰਿਆਂ ਦੀ ਤਲਾਸ਼ੀ ਕਰਵਾ ਦਿੱਤੀ ਸੀ ਪਰ ਬੱਚੀ ਦੀ ਲਾਸ਼ ਘਰ ਦੇ ਇਕ ਪਾਸੇ ਬਣੇ ਬਾਥਰੂਮ ਵਿਚੋਂ ਬਰਾਮਦ ਹੋਈ ਐ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਮੁਲਾਜਮ ਨੇ ਸ਼ੁਰੂਆਤ ਵਿਚ ਹੀ ਘਰ ਦੀ ਬਾਰੀਕੀ ਨਾਲ ਛਾਣਬੀਣ ਕੀਤੀ ਹੁੰਦੀ ਤਾਂ ਸ਼ਾਇਦ ਬੱਚੀ ਦੀ ਜਾਨ ਬੱਚ ਸਕਦੀ ਸੀ। ਇਸ ਲਈ ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੇ ਨਾਲ ਨਾਲ ਉਨ੍ਹਾਂ ਖਿਲਾਫ ਅਣਗਹਿਲੀ ਬਦਲੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here