ਫਾਜਿਲਕਾ ’ਚ ਬੱਸ ਤੇ ਟੈਂਕਰ ਵਿਚਾਲੇ ਭਿਆਨਕ ਟੱਕਰ; ਦੋ ਜਣਿਆਂ ਦੀ ਮੌਤ, 15 ਤੋਂ ਵਧੇਰੇ ਸਵਾਰੀਆਂ ਜ਼ਖਮੀ; ਮੌਕੇ ’ਤੇ ਪਹੁੰਚੀ ਪੁਲਿਸ ਨੇ ਜਾਂਚ ਕੀਤੀ ਸ਼ੁਰੂ

0
13

ਫਾਜ਼ਿਲਕਾ ਦੇ ਮਲੋਟ ਰੋਡ ’ਤੇ ਕੈਂਟਰ ਤੇ ਸਵਾਰੀਆਂ ਨਾਲ ਭਰੀ ਬੱਸ ਵਿਚਾਲੇ ਹੋਈ ਸਿੱਧੀ ਟੱਕਰ ਵਿਚ 2 ਜਣਿਆਂ ਦੀ ਮੌਤ ਜਦਕਿ 15 ਤੋਂ ਵਧੇਰੇ ਸਵਾਰੀਆਂ ਦੇ ਜ਼ਖਮੀ ਹੋਣ ਦੀ ਖਬਰ ਐ। ਘਟਨਾ ਵੇਲੇ ਬੱਸ ਵਿਚ 40 ਤੋਂ 50 ਲੋਕ ਸਵਾਰ ਸਨ।  ਜਾਣਕਾਰੀ ਮੁਤਾਬਿਕ ਮਲੋਟ ਤੋਂ ਫਾਜ਼ਿਲਕਾ ਆ ਰਹੀ ਪੰਜਾਬ ਰੋਡਵੇਜ ਦੀ ਬੱਸ ਜਦੋਂ ਅਰਨੀਵਾਲਾ ਤੋਂ ਬਾਅਦ ਪਿੰਡ ਟਾਹਲੀਵਾਲਾ ਨੇੜੇ ਪਹੁੰਚੀ ਤਾਂ ਫਾਜ਼ਿਲਕਾ ਵੱਲੋਂ ਰਹੇ ਇੱਕ ਕੈਂਟਰ ਦੇ ਨਾਲ ਉਸਦੀ ਸਿੱਧੀ ਟੱਕਰ ਹੋ ਗਈ। ਹਾਦਸੇ ਵਿਚ ਦੋ ਜਣਿਆਂ ਦੀ ਮੌਤ ਹੋ ਗਈ ਜਦਕਿ ਡੇਢ ਦਰਜਨ ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋਏ ਨੇ ਜਿਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ।

ਖਬਰਾਂ ਮੁਤਾਬਕ ਮਰਨ ਵਾਲਿਆਂ ਵਿਚ ਕੈਂਟਰ ਚਾਲਕ ਅਤੇ ਉਸਦਾ ਸਾਥੀ ਸ਼ਾਮਲ ਐ। ਇਸ ਤੋਂ ਇਲਾਵਾ ਇਕ ਹੋਰ ਜ਼ਖਮੀ ਨੂੰ ਗੰਭੀਰ ਹਾਲਤ ਦੇ ਚਲਦਿਆਂ ਰੈਫਰ ਕੀਤਾ ਗਿਆ ਐ। ਹਾਦਸਾ ਇਨ੍ਹਾਂ ਜ਼ਬਰਦਸਤ ਸੀ ਕਿ ਬੱਸ ਅਤੇ ਕੈਂਟਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

ਬੱਸ ਚਾਲਕ ਨੂੰ ਹਾਦਸੇ ਦੇ ਕਰੀਬ ਡੇਢ ਘੰਟੇ ਬਾਅਦ ਬਹੁਤ ਮੁਸ਼ਕਿਲ ਨਾਲ ਬੱਸ ‘ਚੋਂ ਬਾਹਰ ਕੱਢਿਆ ਗਿਆ। ਸਰਕਾਰੀ ਹਸਪਤਾਲ ਦੇ ਡਾਕਟਰਾਂ ਦੇ ਦੱਸਣ ਮੁਤਾਬਕ ਹਾਦਸੇ ਦੌਰਾਨ ਫੱਟੜ ਹੋਏ 15 ਲੋਕ ਹਸਪਤਾਲ ਲਿਆਂਦੇ ਗਏ ਸਨ ,ਜਿਨ੍ਹਾਂ ਵਿਚੋਂ ਇਕ ਨੂੰ ਰੈਫਰ ਕੀਤਾ ਗਿਆ ਜਦਕਿ ਬਾਕੀਆਂ ਦਾ ਇਲਾਜ ਚਲ ਰਿਹਾ ਹੈ , ਉਹ ਖਤਰੇ ਤੋਂ ਬਾਹਰ ਹਨ।

LEAVE A REPLY

Please enter your comment!
Please enter your name here