
ਅੰਮ੍ਰਿਤਸਰ ਦੇ ਗੇਟ ਹਕੀਮਾ ਇਲਾਕੇ ਵਿਚ ਬੀਤੀ ਰਾਤ ਉਸ ਵੇਲੇ ਹਾਲਾਤ ਦਹਿਸ਼ਤ ਵਾਲੇ ਬਣ ਗਏ ਜਦੋਂ ਅਣਪਛਾਤਿਆਂ ਨੇ ਘਰ ਦੇ ਬਾਹਰ ਖੜ੍ਹੀ ਨਵੀਂ ਕਾਰ ਨੂੰ ਤੇਲ ਸੁੱਟ ਕੇ ਅੱਗ ਲਗਾ ਦਿੱਤੀ। ਅੱਗ ਲਗਾਉਣ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ, ਜਿਸ ਵਿਚ ਦੋ ਨੌਜਵਾਨ ਕਾਰ ਤੇ ਤੇਲ ਪਾਉਂਦੇ ਅੱਗ ਲਾ ਕੇ ਫਰਾਰ ਹੁੰਦੇ ਦਿਖਾਈ ਦੇ ਰਹੇ ਹਨ। ਕਾਰ ਮਾਲਕ ਦੇ ਦੱਸਣ ਮੁਤਾਬਕ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਐ। ਪੁਲਿਸ ਨੇ ਕਾਰ ਮਾਲਕ ਦੇ ਬਿਆਨਾਂ ’ਤੇ ਜਾਂਚ ਸ਼ੁਰੂ ਕਰ ਦਿੱਤੀ ਐ।
ਕਾਰ ਮਾਲਕ ਵਿਜੇ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਹ ਰਾਤ ਕਰੀਬ 12 ਵਜੇ ਸਵਾਰੀ ਛੱਡ ਕੇ ਵਾਪਸ ਘਰ ਆਇਆ ਸੀ। ਉਸਦਾ ਕਹਿਣਾ ਹੈ ਕਿ ਉਸਦੀ ਕਾਰ ਹਰ ਰੋਜ਼ ਘਰ ਦੇ ਬਾਹਰ ਹੀ ਲੱਗਦੀ ਹੈ ਅਤੇ ਇਲਾਕੇ ‘ਚ ਸੀਸੀਟੀਵੀ ਕੈਮਰੇ ਵੀ ਲੱਗੇ ਹਨ। ਵਿਜੇ ਸਿੰਘ ਅਨੁਸਾਰ ਦੋ ਅਣਪਛਾਤੇ ਨੌਜਵਾਨ ਪਹਿਲਾਂ ਦੋ ਚੱਕਰ ਲਗਾ ਕੇ ਗਏ ਅਤੇ ਕੁਝ ਦੇਰ ਬਾਅਦ ਮੁੜ ਕੇ ਕਾਰ ਉੱਪਰ ਤੇਲ ਛਿੜਕ ਕੇ ਅੱਗ ਲਗਾ ਕੇ ਫ਼ਰਾਰ ਹੋ ਗਏ।
ਕਾਰ ਮਾਲਕ ਮੁਤਾਬਕ ਉਸ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਜਾਂ ਰੰਜ਼ਿਸ਼ ਨਹੀਂ ਐ। ਪੀੜਤ ਦੀ ਮਾਤਾ ਰਾਜ ਕੌਰ ਨੇ ਦੱਸਿਆ ਕਿ ਉਸਦਾ ਬੇਟਾ ਲਗਭਗ ਡੇਢ ਵਜੇ ਘਰ ਆ ਕੇ ਸੋ ਗਿਆ ਸੀ ਪਰ ਕੁਝ ਸਮੇਂ ਬਾਅਦ ਗੁਆਂਢੀਆਂ ਨੇ ਸ਼ੋਰ ਮਚਾਇਆ ਕਿ ਕਾਰ ਨੂੰ ਅੱਗ ਲੱਗ ਗਈ ਹੈ। ਉਹ ਬਾਹਰ ਆਏ ਤਾਂ ਕਾਰ ਅੱਗ ਦੀ ਲਪੇਟ ‘ਚ ਸੀ।
ਪਰਿਵਾਰ ਨੇ ਰਾਤ ਨੂੰ ਹੀ ਪੁਲਿਸ ਨੂੰ ਸੁਚਨਾ ਦਿੱਤੀ ਅਤੇ ਬਿਆਨ ਵੀ ਦਰਜ ਕਰਵਾਇਆ। ਰਾਜ ਕੌਰ ਦਾ ਦੋਸ਼ ਹੈ ਕਿ ਛੋਟੇ–ਮੋਟੇ ਮਾਮਲਿਆਂ ਲਈ ਲੋਕਾਂ ਨੂੰ ਤਰੱਕੀ ਕਰਦੇ ਪਰਿਵਾਰ ਪਸੰਦ ਨਹੀਂ ਹੁੰਦੇ ਅਤੇ ਕਿਸੇ ਨੇ ਜਲਣਵੱਸ ਹਮਲਾ ਕੀਤਾ ਹੋ ਸਕਦਾ ਹੈ। ਪੁਲਿਸ ਨੇ ਪੀੜਤ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ।

