ਬਟਾਲਾ ਦੇ ਵਿਦਿਆਰਥੀ ਸਪੈਸ਼ਲ ਸੈਸ਼ਨ ਤੋਂ ਖੁਸ਼; ਸ਼ਹਿਰ ਵਾਸੀਆਂ ਦੀ ਆਵਾਜ਼ ਚੁੱਕਣ ਦਾ ਮਿਲੇਗਾ ਮੌਕਾ; 25 ਨਵੰਬਰ ਨੂੰ ਹੋਵੇਗਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ

0
15

ਬਟਾਲਾ ਸ਼ਹਿਰ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸ਼ੈਸ਼ਨ ਬੁਲਾਉਣ ਦਾ ਸਵਾਗਤ ਕੀਤਾ ਐ। ਇਸ ਸਬੰਧੀ ਗੱਲਬਾਤ ਕਰਦਿਆਂ ਵਿਦਿਆਰਥੀ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸੈਸ਼ਨ ਚਲਾਉਣ ਦਾ ਮੌਕਾ ਦਿੱਤਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਜੇਕਰ ਸੈਸ਼ਨ ਵਿੱਚ ਬੋਲਣ ਦਾ ਮੌਕਾ ਮਿਲਿਆ ਤਾਂ ਅਸੀਂ ਬਟਾਲਾ ਨੂੰ ਪੁਰਾਤਨ ਸ਼ਹਿਰ ਹੋਣ ਕਰ ਕੇ ਹੈਰੀਟੇਜ ਐਲਾਨਣ ਦੀ ਮੰਗ ਰੱਖਾਂਗੇ। ਵਿਦਿਆਰਥੀ ਨੇ ਕਿਹਾ ਕਿ ਅਸੀਂ ਆਪਣੇ ਸ਼ਹਿਰ ਦੀ ਮੰਗ ਸੈਸ਼ਨ ਵਿਚ ਰੱਖਾਂਗੇ ਅਤੇ ਸਾਨੂੰ ਕੁੱਝ ਚੰਗਾ ਹੋਣ ਦੀ ਆਸ ਐ।

ਦੱਸਣਯੋਗ ਐ ਕਿ ਪੰਜਾਬ ਸਰਕਾਰ ਵੱਲੋਂ 26 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਹੈ। ਇਸ ਸੈਸ਼ਨ ਪੰਜਾਬ ਦੇ 117 ਵਿਦਿਆਰਥੀ ਚਲਾਉਣਗੇ ਜਿੰਨਾਂ ਵਿੱਚ ਬਟਾਲਾ ਤੋਂ ਗਿਆਰਵੀਂ ਜਮਾਤ ਦਾ ਸਰਕਾਰੀ ਸਕੂਲ ਦਾ ਵਿਦਿਆਰਥੀ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ  ਕਲਸੀ ਦੀ ਜਗ੍ਹਾ ਤੇ ਬਟਾਲਾ ਦੇ ਲੋਕਾਂ ਦੀ ਨੁਮਾਇੰਦਗੀ ਕਰੇਗਾ।

ਇਸ ਸਬੰਧੀ ਪੁੱਛੇ ਜਾਣ ਤੇ ਇਸ ਵਿਦਿਆਰਥੀ ਨੇ ਕਿਹਾ ਕਿ ਬੜੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਮੌਕਾ ਦਿੱਤਾ ਹੈ ਅਤੇ ਜੇਕਰ ਮੈਨੂੰ ਵਿਧਾਨ ਸਭਾ ਵਿਚ ਬੋਲਣ ਦਾ ਮੌਕੇ ਮਿਲਿਆ ਤਾਂ ਆਪਣੇ ਬਟਾਲੇ ਲਈ ਇੰਡਸਟਰੀ ਅਤੇ ਪੁਰਾਤਨ ਸ਼ਹਿਰ ਹੋਣ ਕਰਕੇ ਇਸ ਨੂੰ ਹੈਰੀਟੇਜ ਐਲਾਨਣ ਦੀ ਮੰਗ ਰੱਖਾਂਗਾ। ਵਿਦਿਆਰਥੀ ਨੇ ਅੱਗੇ ਕਿਹਾ ਕਿ ਅਸੀਂ ਬਹੁਤ ਮਾਣ ਮਹਿਸੂਸ ਕਰ ਰਿਹਾ ਕਿ ਸਾਨੂੰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਬਤੌਰ ਵਿਧਾਇਕ ਜਾਣ ਦਾ ਮੌਕੇ ਮਿਲ ਰਿਹਾ ਐ।

LEAVE A REPLY

Please enter your comment!
Please enter your name here