
ਨਾਭਾ ਦੇ ਰੋਹਟੀ ਪੁਲ ਨੇੜੇ ਫਰਨੀਚਰ ਦੀ ਫੈਕਟਰੀ ਅੰਦਰ ਭਿਆਨਕ ਅੱਗ ਲੱਗਣ ਦੀ ਖਬਰ ਐ। ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨਾਲ ਲੱਖਾਂ ਰੁਪਏ ਕੀਮਤ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਟੀਮ ਨੇ ਮੁਸ਼ੱਕਤ ਤੋਂ ਬਾਦ ਅੱਗ ਤੇ ਕਾਬੂ ਪਾਇਆ। ਫੈਕਟਰੀ ਮਾਲਕ ਦੇ ਦੱਸਣ ਮੁਤਾਬਕ 40 ਲੱਖ ਦਾ ਨੁਕਸਾਨ ਹੋਇਆ ਐ। ਲੋਕਾਂ ਦੇ ਦੱਸਣ ਮੁਤਾਬਕ ਅੱਗ ਤੇ ਛੇਤੀ ਕਾਬੂ ਪਾ ਲੈਣ ਕਾਰਨ ਵੱਡਾ ਹਾਦਸਾ ਟੱਲ ਗਿਆ ਐ।
ਫੈਕਟਰੀ ਮਾਲਕਾਂ ਦੇ ਦੱਸਣ ਮੁਤਾਬਕ ਜੇਕਰ ਫਾਇਰ ਬ੍ਰਿਗੇਡ ਵੱਲੋਂ ਮੌਕੇ ਤੇ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਨਾਲ ਲਗਦੇ ਫਰਨੀਚਰ ਦੇ ਸ਼ੋਰੂਮ ਨੂੰ ਵੀ ਆਪਣੇ ਅੱਗ ਦੀ ਲਪੇਟ ਵਿੱਚ ਲੈ ਲੈਣਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਨਿਸ਼ਕ ਫਰਨੀਚਰ ਫੈਕਟਰੀ ਦੇ ਮਾਲਕ ਅਸਵਨੀ ਕੁਮਾਰ ਨੇ ਦੱਸਿਆ ਕਿ ਸਾਡੀ ਫੈਕਟਰੀ ਦੇ ਵਿੱਚ ਕਰੀਬ 40 ਲੱਖ ਰੁਪਏ ਦਾ ਫਰਨੀਚਰ ਦਾ ਸਮਾਨ ਸੀ ਜੋ ਜਲ ਕੇ ਬਿਲਕੁਲ ਰਾਖ ਹੋ ਗਿਆ।
ਇਹ ਅੱਗ ਸ਼ੋਟ ਸਰਕਟ ਦੇ ਨਾਲ ਲੱਗੀ ਹੋ ਸਕਦੀ। ਫੈਕਟਰੀ ਦੇ ਮੁਲਾਜ਼ਮ ਸ਼ਾਨਵਾਬ ਨੇ ਦੱਸਿਆ ਕਿ ਮੈਂ ਫੈਕਟਰੀ ਵਿੱਚ ਹੀ ਰਹਿੰਦਾ ਹਾਂ ਜਦੋਂ ਮੈਨੂੰ ਪਤਾ ਲੱਗ ਗਿਆ ਤਾਂ ਮੈਂ ਮੌਕੇ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਐ ਅੱਗ ਇਨੀ ਵੱਧ ਗਈ ਕਿ ਵੇਖਦੇ ਵੇਖਦੇ ਫਰਨੀਚਰ ਦੇ ਗੁਦਾਮ ਨੂੰ ਅੱਗ ਲੱਗ ਗਈ ਅਤੇ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਕੌਂਸਲਰ ਗੁਰਸੇਵਕ ਸਿੰਘ ਗੋਲੂ ਨੇ ਦੱਸਿਆ ਕਿ ਫੈਕਟਰੀ ਦੇ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਤੇ ਪੰਜਾਬ ਸਰਕਾਰ ਇਹਨਾਂ ਦੀ ਮਾਲੀ ਮਦਦ ਕਰੇ ਕਿਉਂਕਿ ਇਨ੍ਹਾਂ ਦਾ ਗੁਜ਼ਾਰਾ ਇਸ ਦੇ ਹੀ ਸਿਰ ਤੇ ਚਲਦਾ ਸੀ।
ਫਾਇਰ ਕਰਮਚਾਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਜਦੋਂ ਸਾਨੂੰ ਪਤਾ ਲੱਗ ਗਿਆ ਤਾਂ ਅਸੀਂ ਮੌਕੇ ਤੇ ਫਾਇਰ ਦੱਸਦੇ ਲੈ ਕੇ ਪਹੁੰਚੇ ਪਰ ਅੱਗ ਬਹੁਤ ਭਿਆਨਕ ਸੀ ਅਤੇ ਹੁਣ ਅਸੀਂ ਅੱਗ ਤੇ ਕਾਬੂ ਪਾ ਲਿਆ ਅਤੇ ਤਿੰਨ ਤੋਂ ਲੈ ਕੇ ਚਾਰ ਫਾਇਰ ਗੱਡੀਆਂ ਪਾਣੀ ਦੀਆਂ ਲੱਗ ਗਈਆਂ ਹਨ। ਮੌਕੇ ਤੇ ਮੌਜੂਦ ਪੁਲਿਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਜਦੋਂ ਮੈਨੂੰ ਪਤਾ ਲੱਗਿਆ ਕਿ ਬਹੁਤ ਜਿਆਦਾ ਧੂਆਂ ਉੱਠ ਰਿਹਾ ਹੈ ਤਾਂ ਮੈਂ ਮੌਕੇ ਤੇ ਆਪਣੀ ਗੱਡੀ ਤੇ ਪਹੁੰਚਿਆ ਤਾਂ ਅੱਗ ਬਹੁਤ ਭਿਆਨਕ ਸੀ ਅਤੇ ਮੈਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਹੁਣ ਅੱਗ ਤੇ ਕਾਬੂ ਪਾ ਲਿਆ ਹੈ ਇਹ ਅੱਗ ਕਿਵੇਂ ਲੱਗੀ ਇਹ ਜਾਂਚ ਦਾ ਵਿਸ਼ਾ ਹੈ ਪਰ ਨੁਕਸਾਨ ਬਹੁਤ ਜਿਆਦਾ ਹੋਇਆ ਹੈ।

