
ਬਰਨਾਲਾ ਸ਼ਹਿਰ ਅੰਦਰ ਚੋਰਾਂ ਦੀਆਂ ਸਰਗਰਮੀਆਂ ਵੱਧ ਰਹੀਆਂ ਨੇ। ਤਾਜ਼ਾ ਮਾਮਲਾ ਸ਼ਹਿਰ ਦੇ ਕੱਚਾ ਕਾਲਜ ਰੋਡ ਤੋਂ ਸਾਹਮਣੇ ਆਇਆ ਐ। ਇੱਥੇ ਜਨਤਾ ਬੇਕਰੀ ਨਾਮ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰ ਲੱਖਾਂ ਰੁਪਏ ਦੀ ਨਕਦੀ ਚੋਰੀ ਕਰ ਕੇ ਫਰਾਰ ਹੋ ਗਏ। ਦੁਕਾਨ ਮਾਲਕ ਦੇ ਦੱਸਣ ਮੁਤਾਬਕ ਰਾਤੀ ਦੁਕਾਨ ਬੰਦ ਕਰ ਕੇ ਗਏ ਸੀ ਅਤੇ ਸਵੇਰੇ ਆ ਕੇ ਦੇਖਿਆ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੇਕਰੀ ਦੇ ਮਾਲਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਬੇਕਰੀ ਬੰਦ ਕਰਕੇ ਗਏ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਬਾਹਰਲਾ ਸ਼ਟਰ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਗੱਲੇ ਦੇ ਵਿੱਚ ਪਈ ਕਰੀਬ ਇਕ ਲੱਖ 75 ਹਜਾਰ ਦੀ ਨਗਦੀ ਚੋਰ ਚੋਰੀ ਕਰਕੇ ਫਰਾਰ ਹੋ ਗਏ ਸੀ ਅਤੇ ਮੈਂ ਤੁਰੰਤ 112 ਪੇਸ਼ਕਾਇਤ ਕੀਤੀ ਮੌਕੇ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਆ ਕੇ ਮੌਕਾ ਦੇਖਿਆ ਗਿਆ ਏ।
ਪੈਟਰੋਲੀਅਮ ਟੀਮ ਦੇ ਕਾਂਸਟੇਬਲ ਨੇ ਕਿਹਾ ਕਿ ਸਾਨੂੰ 112 ਤੇ ਸ਼ਿਕਾਇਤ ਮਿਲੀ ਜਿਸ ਤੇ ਅਸੀਂ ਮੌਕਾ ਪਰ ਜਾਂਚ ਕਰਨ ਪਹੁੰਚੇ ਹਾਂ ਥਾਣਾ ਸਿਟੀ ਵਨ ਪੁਲਿਸ ਕੋਲ ਇਹਨਾਂ ਵੱਲੋਂ ਸ਼ਿਕਾਇਤ ਦਿੱਤੀ ਜਾ ਰਹੀ ਹੈ। ਮੌਕੇ ਤੇ ਪਹੁੰਚੇ ਬੱਸ ਸਟੈਂਡ ਚੌਕੀ ਇੰਚਾਰਜ ਸਰਦਾਰ ਗੁਰਤੇਜ ਸਿੰਘ ਨੇ ਕਿਹਾ ਕਿ ਦੁਕਾਨ ਦੇ ਆਸ ਪਾਸ ਲੱਗੇ ਕੈਮਰਿਆਂ ਫੁਟੇਜ ਖੰਗਾਲੀ ਜਾ ਰਹੀ ਐ। ਉਨ੍ਹਾਂ ਕਿਹਾ ਕਿ ਚੋਰਾਂ ਦੀ ਪੈੜ ਨੱਪੀ ਜਾ ਰਹੀ ਐ ਅਤੇ ਚੋਰਾਂ ਨੂੰ ਛੇਤੀ ਕਾਬੂ ਕਰ ਕੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


