ਪੰਜਾਬ ਫਗਵਾੜਾ ਖੰਡ ਨੇੜੇ ਸੜਕ ਹਾਦਸੇ ਦੌਰਾਨ ਇਕ ਮੌਤ; ਟਰੈਕਟਰ-ਟਰਾਲੀ ਦੀ ਲਪੇਟ ‘ਚ ਆਉਣ ਨਾਲ ਗਈ ਜਾਨ By admin - November 13, 2025 0 15 Facebook Twitter Pinterest WhatsApp ਫਗਵਾੜਾ ਖੰਡ ਮਿੱਲ ਦੇ ਪੁਲ ਨੇੜੇ ਲਕੜੀਆਂ ਨਾਲ ਭਰੀ ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਐ। ਮ੍ਰਿਤਕ ਵਿਅਕਤੀ ਦੀ ਪਛਾਣ ਸੋਹਨ ਲਾਲ ਵਾਸੀ ਅਕਾਲਗੜ੍ਹ ਵਜੋਂ ਹੋਈ ਹੈ। ਟਰੈਕਟਰ ਚਾਲਕ ਮਦਨ ਲਾਲ ਦੇ ਦੱਸਣ ਮੁਤਾਬਕ ਉਹ ਪੁਲ ਹੇਠਾਂ ਟਰੈਕਟਰ ਟਰਾਲੀ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਇਕ ਵਿਅਕਤੀ ਟਰੈਕਟਰ ਟਰਾਲੀ ਹੇਠਾਂ ਆ ਗਿਆ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਸਥਾਨਕ ਪੁਲਿਸ ਨੇ ਟਰੈਕਟਰ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ।