ਜਲਾਲਾਬਾਦ ਦੇ ਪੰਜ ਪਿੰਡਾਂ ਵੱਲੋਂ ਪਰਾਲੀ ਦਾ ਪੱਕਾ ਹੱਲ; ਬੈਲਜੀਅਮ ਤੋਂ ਮੰਗਵਾਏ ਗਏ ਹਨ ਬਿੱਗ ਬੇਲਰ; ਚਾਰ ਸਾਲਾਂ ਤੋਂ ਪਰਾਲੀ ਨੂੰ ਨਹੀਂ ਲਗਾਈ ਗਈ ਅੱਗ

0
53

ਜਲਾਲਾਬਾਦ ਹਲਕੇ ਦੇ ਚਾਰ ਤੋਂ ਪੰਜ ਪਿੰਡਾਂ ਦੇ ਕਿਸਾਨਾਂ ਨੇ ਪਰਾਲੀ ਦਾ ਪੱਕਾ ਹੱਲ ਕਰ ਕੇ ਮਿਸਾਲ ਕਾਇਮ ਕੀਤੀ ਐ। ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਬੈਲਜੀਅਮ ਤੋਂ ਢਾਈ ਕਰੋੜ ਦੀ ਲਾਗਤ ਵਾਲੇ ਬਿੱਗ ਬੇਲਰ ਮੰਗਵਾਏ ਗਏ ਨੇ ਜੋ ਪਰਾਲੀ ਦਾ ਪੱਕਾ ਹੱਲ ਕਰਨ ਵਿਚ ਮਦਦਗਾਰ ਸਾਬਤ ਹੋ ਰਹੇ ਨੇ। ਇਹੀ ਕਾਰਨ ਐ ਕਿ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਪਿਛਲੇ 4 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ। ਕਿਸਾਨਾਂ ਦਾ ਕਹਿਣਾ ਕਿ ਸਰਕਾਰ ਨੂੰ ਪਰਾਲੀ ਦੇ ਹੱਲ ਦੇ ਲਈ 1 ਬਿੱਗ ਬੇਲਰ ਹਰੇਕ 25 ਤੋਂ 30 ਪਿੰਡਾਂ ਲਈ ਮੰਗਵਾਉਣਾ ਚਾਹੀਦਾ ਹੈ ਜਿਸ ਨਾਲ ਪਰਾਲੀ ਦਾ ਪੱਕਾ ਹੱਲ ਹੋ ਸਕਦਾ ਹੈ।
ਪਰਾਲੀ ਦਾ ਨਿਪਟਾਰਾ ਕਰਨ ਦੀਆਂ ਅਜਿਹੀਆਂ ਹੀ ਤਸਵੀਰਾਂ ਜਲਾਲਾਬਾਦ ਹਲਕੇ ਦੇ ਪਿੰਡ ਅਰਨੀਵਾਲਾ ਤੋਂ ਸਾਹਮਣੇ ਆਈਆਂ ਹਨ ਜਿੱਥੇ ਇੱਕ ਕਿਸਾਨ ਵੱਲੋਂ ਇਸੇ ਬਿੱਗ ਬੈਲਰ ਦੀ ਵਰਤੋਂ ਨਾਲ ਜ਼ਮੀਨ ਖਾਲੀ ਕਰ ਕੇ ਕਣਕ ਦੀ ਬਿਜਾਈ ਕੀਤੀ ਜਾ ਰਹੀ ਐ। ਦੱਸ ਦਈਏ ਕਿ ਪਹਿਲਾ ਇੱਕ ਬਿੱਗ ਪਿੱਲਰ ਮੰਗਵਾਇਆ ਸੀ ਅਤੇ ਹੁਣ ਚਾਰ ਹੋਰ ਮੰਗਵਾ ਲਏ ਗਏ ਹਨ ਅਤੇ ਪੰਜ ਬਿੱਗ ਬੇਲਰ ਮਿਲ ਕੇ ਫਿਰੋਜ਼ਪੁਰ ਅਤੇ ਫਾਜ਼ਿਲਕਾ ਜਿਲ੍ਹਾ ਦੇ ਲਗਭਗ 50 ਤੋਂ 60, ਏਕੜ ਪਰਾਲੀ ਦੀਆਂ ਗੱਠਾਂ ਤਿਆਰ ਕਰਦੇ ਹਨ। ਜਿਸ ਦੇ ਨਾਲ ਵੱਡੇ ਪੱਧਰ ਤੇ ਪਰਾਲੀ ਦੀ ਸਮੱਸਿਆ ਦਾ ਹੱਲ ਹੋ ਰਿਹਾ ਇਨਾ ਹੀ ਨਹੀਂ ਪਲਿਊਸ਼ਨ ਤੋਂ ਵੀ ਛੁਟਕਾਰਾ ਮਿਲ ਰਿਹਾ।
ਕਿਸਾਨਾਂ ਦਾ ਕਹਿਣਾ ਕਿ ਮੈਂ 10 ਤੋਂ 15 ਮਿੰਟਾਂ ਦੇ ਵਿੱਚ ਇੱਕ ਏਕੜ ਦੇ ਵਿੱਚ ਬਿੱਗ ਬੇਲਰ ਪਰਾਲੀ ਦੀਆਂ ਗਠਾਂ ਤਿਆਰ ਕਰ ਦਿੰਦਾ ਹੈ। ਜਿਸ ਤੋਂ ਬਾਅਦ ਉਹ ਹੈਪੀ ਸੀਡਰ ਨਾਲ ਸਿੱਧੀ ਕਣਕ ਦੀ ਬਿਜਾਈ ਕਰਦੇ ਹਨ। ਕਿਸਾਨਾਂ ਦੇ ਦੱਸਣ ਮੁਤਾਬਕ ਬਾਕੀ ਬਚਦੀ ਰਹਿੰਦ ਖੂੰਹਦ ਖੇਤਾਂ ਵਿਚ ਖਾਦ ਦਾ ਕੰਮ ਕਰਦੀ ਹੈ। ਕਿਸਾਨਾਂ ਨੇ ਸਰਕਾਰ ਤੋਂ ਇਹ ਸਹੂਲਤ ਪੰਜਾਬ ਭਰ ਦੇ ਕਿਸਾਨਾਂ ਤਕ ਪਹੁੰਚਦੀ ਕਰਨ ਦੀ ਅਪੀਲ ਕੀਤੀ ਐ।

LEAVE A REPLY

Please enter your comment!
Please enter your name here