ਪੰਜਾਬ ਪਠਾਨਕੋਟ ਵੱਲੋਂ ਦੋ ਔਰਤਾਂ ਦਾ ਕਾਤਲ ਗ੍ਰਿਫਤਾਰ; ਰੰਜ਼ਿਸ਼ ਤਹਿਤ ਟਰੱਕ ਹੇਠਾਂ ਦੇ ਕੇ ਕੀਤਾ ਸੀ ਕਤਲ; ਘਟਨਾ ਨੂੰ ਹਾਦਸਾ ਦਰਸਾਉਣ ਦੀ ਕੀਤੀ ਸੀ ਕੋਸ਼ਿਸ਼ By admin - November 11, 2025 0 56 Facebook Twitter Pinterest WhatsApp ਪਠਾਨਕੋਟ ਪੁਲਿਸ ਨੇ ਦੋ ਔਰਤਾਂ ਦੀ ਸੜਕ ਹਾਦਸੇ ਦੌਰਾਨ ਭੇਦਭਰੀ ਹਾਲਤ ਵਿਚ ਹੋਈ ਮੌਤ ਦਾ ਮਾਮਲਾ ਸੁਲਝਾ ਲਿਆ ਐ। ਪੁਲਿਸ ਨੇ ਦੋਸ਼ੀ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਪੁਲਿਸ ਦੇ ਦੱਸਣ ਮੁਤਾਬਕ ਮੁਲਜਮ ਦੇ ਮ੍ਰਿਤਕ ਔਰਤਾਂ ਨਾਲ ਝਗੜਾ ਚੱਲ ਰਿਹਾ ਸੀ, ਜਿਸ ਦੀ ਰੰਜ਼ਿਸ਼ ਤਹਿਤ ਉਸ ਨੇ ਦੋਵਾਂ ਤੇ ਟਰੱਕ ਚੜ੍ਹਾ ਕੇ ਕੂਚਲ ਦਿੱਤਾ ਸੀ। ਪੁਲਿਸ ਨੇ ਪਹਿਲਾਂ ਹਾਦਸੇ ਦੀ ਸ਼ੰਕਾ ਤਹਿਤ ਕਾਰਵਾਈ ਆਰੰਭੀ ਪਰ ਸੀਸੀਟੀਵੀ ਤਸਵੀਰਾਂ ਨੇ ਸਾਰੀ ਕਹਾਣੀ ਸਾਫ ਕਰ ਦਿੱਤੀ। ਪੁਲਿਸ ਨੇ ਰਿੰਕੀ ਨਾਮ ਦੇ ਟਰੱਕ ਚਾਲਕ ਨੂੰ ਕਾਬੂ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਮ੍ਰਿਤਕ ਮਹਿਲਾਵਾਂ ਦੀ ਪਹਿਚਾਨ ਜੋਤੀ ਪਤਨੀ ਰਾਮ ਦਾਸ ਪਿੰਡ ਮੈਰਾ, ਨੀਰੂ ਬਾਲਾ ਪਤਨੀ ਕਾਲਾ ਰਾਮ ਵਾਸੀ ਖਲਕੀ ਜੈਣੀ ਦੇ ਰੂਪ ਵਿੱਚ ਹੋਈ ਹੈ। ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਦੇ ਦੱਸਣ ਮੁਤਾਬਕ ਦੋਵੇਂ ਔਰਤਾਂ ਝਗੜੇ ਦੀ ਸ਼ਿਕਾਇਤ ਕਰਨ ਲਈ ਸੁਜਾਨਪੁਰ ਥਾਣੇ ਵੱਲ ਜਾ ਰਹੀਆਂ ਸੀ ਕਿ ਟੀ ਪੁਆਇੰਟ ਡਿਫੈਂਸ ਰੋਡ ’ਤੇ ਦੋਵਾਂ ਨੂੰ ਟਰੱਕ ਥੱਲੇ ਕੁਚਲ ਕੇ ਕਤਲ ਕਰ ਦਿੱਤਾ। ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ, ਜਿਸ ਤੋਂ ਬਾਅਦ ਦੋਵਾਂ ਨੂੰ ਜਾਣਬੁੱਝ ਕੇ ਟਰੱਕ ਹੇਠਾਂ ਕੁਚਲਣ ਦਾ ਖੁਲਾਸਾ ਹੋਇਆ। ਪੁਲਿਸ ਨੇ ਟਰੱਕ ਚਾਲਕ ਰਿੱਕੀ ਨੂੰ ਗ੍ਰਿਫਤਾਰ ਕਰ ਲਿਆ ਐ। ਮੁਲਜਮ ਦੀ ਪੁਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜਮ ਰਿੱਕੀ ਦਾ ਮਹਿਲਾ ਨੀਰੂ ਨਾਲ ਝਗੜਾ ਚੱਲ ਰਿਹਾ ਸੀ ਜਿਸ ਦੇ ਚਲਦੇ ਰਿੱਕੀ ਨੇ ਨੀਰੂ ਨੂੰ ਮਾਰਨ ਦੀ ਨੀਅਤ ਨਾਲ ਆਪਣੇ ਟਰੱਕ ਥੱਲੇ ਕੁਚਲ ਦਿੱਤਾ। ਪੁਲਿਸ ਵੱਲੋਂ ਮੁਲਜਮ ਦੀ ਅਗਲੀ ਪੁਛਗਿੱਛ ਕੀਤੀ ਜਾ ਰਹੀ ਐ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ।