ਪੰਜਾਬ ਸਮਰਾਲਾ ਪੁਲਿਸ ਵੱਲੋਂ ਕਤਲ ਮਾਮਲੇ ਦੇ ਮੁਲਜ਼ਮ ਕਾਬੂ; ਤਰਨ ਤਾਰਨ ’ਚ ਹੋਈ ਗ੍ਰਿਫਤਾਰੀ By admin - November 11, 2025 0 20 Facebook Twitter Pinterest WhatsApp ਸਮਰਾਲਾ ਪੁਲਿਸ ਨੇ ਕਬੱਡੀ ਖਿਡਾਰੀ ਕਤਲ ਮਾਮਲੇ ਵਿੱਚ 4 ਮੁਲਜ਼ਮਾਂ ਨੂੰ ਤਰਨ ਤਾਰਨ ਤੋਂ ਕਾਬੂ ਕੀਤਾ ਐ। ਪੁਲਿਸ ਵੱਲੋਂ 2 ਮੁਲਜਮਾਂ ਨੂੰ ਸਮਰਾਲਾ ਨੇੜਲੇ ਪਿੰਡ ਕੁੱਬਾ ਵਿਖੇ ਹਥਿਆਰ ਬਰਾਮਦਗੀ ਲਈ ਲਿਜਾਇਆ ਗਿਆ ਗਿਆ, ਜਿੱਥੇ ਉਨ੍ਹਾਂ ਨੇ ਲੁਕੋ ਕੇ ਰੱਖੇ ਪਿਸਟਲ ਨਾਲ ਪੁਲਿਸ ਤੇ ਗੋਲੀ ਚਲਾ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਦੋਵੇਂ ਮੁਲਜਮ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਕਾਬੂ ਕਰ ਕੇ ਹਸਪਤਾਲ ਭਰਤੀ ਕਰਵਾਇਆ ਗਿਆ ਐ। ਮੁਲਜਮਾਂ ਦੀ ਗੋਲੀ ਨਾਲ ਇਕ ਪੁਲਿਸ ਮੁਲਜਮ ਵੀ ਜ਼ਖਮੀ ਹੋਇਆ ਐ। ਐਸਐਸਪੀ ਜੋਤੀ ਯਾਦਵ ਦੇ ਦੱਸਣ ਮੁਤਾਬਕ ਮੁਲਜਮਾਂ ਨੇ ਇਹ ਹਮਲਾ ਰੰਜ਼ਿਸ਼ ਤਹਿਤ ਕੀਤਾ ਸੀ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਐ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ। ਦੱਸਣਯੋਗ ਐ ਕਿ ਬੀਤੇ ਕੁਝ ਦਿਨ ਪਹਿਲਾਂ ਪਿੰਡ ਮਾਣਕੀ ਵਿਖੇ 4 ਮੋਟਰ ਸਾਈਕਲ ਸਵਾਰਾਂ ਦੀ ਗੋਲੀ ਨਾਲ ਕਬੱਡੀ ਖਿਡਾਰੀ ਦੀ ਮੌਤ ਹੋ ਗਈ ਸੀ। ਪੁਲਿਸ ਨੇ ਘਟਨਾ ਦੇ 4 ਮੁਲਜਮਾਂ ਨੂੰ ਟਰੇਸ ਕਰ ਕੇ ਤਰਨ ਤਾਰਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਵਿਚੋਂ ਦੋ ਮੁਲਜਮਾਂ ਨੂੰ ਘਟਨਾ ਸਮੇਂ ਵਰਤੇ ਹਥਿਆਰਾਂ ਦੀ ਬਰਾਮਦਗੀ ਲਈ ਨੇੜਲੇ ਪਿੰਡ ਕੁੱਬੇ ਦੇ ਬੰਦ ਪਏ ਟੋਲ ਪਲਾਜੇ ਕੋਲ ਸਥਿਤ ਦਫਤਰ ਵਿੱਚ ਲਿਜਾਇਆ ਗਿਆ ਜਿੱਥੇ ਮੁਲਜ਼ਮਾਂ ਗੁਰਤੇਜ ਸਿੰਘ ਤੇਜੀ ਤੇ ਹਰਕਰਨ ਸਿੰਘ ਨੇ ਲੁਕੋ ਕੇ ਰੱਖੇ ਪਿਸਟਲ ਨਾਲ ਪੁਲਿਸ ਮੁਲਾਜ਼ਮਾਂ ਤੇ ਗੋਲੀ ਚਲਾ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਦੋਵੇਂ ਮੁਲਜਮ ਜਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਇਸੇ ਤਰ੍ਹਾਂ ਸੀਆਈਏ ਸਟਾਫ ਇੰਚਾਰਜ ਜਸਪਿੰਦਰ ਸਿੰਘ ਦੇ ਪੱਟ ਤੇ ਗੋਲੀ ਲੱਗੀ ਐ ਜੋ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਇਲਾਜ ਅਧੀਨ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਜੋਤੀ ਯਾਦਵ ਨੇ ਦੱਸਿਆ ਕਿ ਕਤਲ ਹੋਣ ਦਾ ਕਾਰਨ ਰੰਜਿਸ਼ ਸੀ ਕਿਉਂਕਿ ਮਾਣਕੀ ਵਾਸੀ ਧਰਮਵੀਰ ਸਿੰਘ ਧਰਮਾ ਵੱਲੋਂ ਕਤਲ ਹੋਣ ਤੋਂ ਪਹਿਲਾਂ ਮੁਲਜ਼ਮ ਹਰਕਰਨ ਸਿੰਘ ਕਰਨ ਵਾਸੀ ਮਾਧਪੁਰ ਦੇ ਪਿਤਾ ਨਾਲ ਕੁੱਟਮਾਰ ਕੀਤੀ ਸੀ ਜਿਸ ਦੇ ਰੰਜਿਸ਼ ਦੇ ਵਿੱਚ ਮੁਲਜ਼ਮਾਂ ਵੱਲੋਂ ਤਿੰਨ ਤਰੀਕ ਨੂੰ ਪਿੰਡ ਮਾਣਕੀ ਵਿੱਚ ਹਮਲਾ ਕੀਤਾ ਗਿਆ ਅਤੇ ਇੱਕ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਪੁਛਗਿੱਛ ਜਾਰੀ ਐ।