ਪੰਜਾਬ ਤਰਨ ਤਾਰਨ ਚੋਣ ਦੌਰਾਨ ਲਾਈਵ ਹੋਏ ਅਕਾਲੀ ਆਗੂ; ਪੁਲਿਸ ’ਤੇ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਨ ਦੇ ਇਲਜ਼ਾਮ By admin - November 11, 2025 0 51 Facebook Twitter Pinterest WhatsApp ਤਰਨ ਤਾਰਨ ਜ਼ਿਮਨੀ ਚੋਣ ਲੜ ਰਹੀ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦੇ ਕੇ ਪੁਲਿਸ ਪ੍ਰਸ਼ਾਸਨ ਤੇ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਨ ਦੇ ਇਲਜਾਮ ਲਾਏ ਨੇ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਵੱਲੋਂ ਬੂਥ ਨੰਬਰ 145-146 ਤੇ ਅਕਾਲੀ ਆਗੂ ਰਾਜ ਕੁਮਾਰ ਰੀਟਾ ਨੂੰ ਬਿਨਾ ਕਿਸੇ ਕਾਰਨ ਚੁੱਕਿਆ ਗਿਆ ਐ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਬਿਨਾਂ ਵਜ੍ਹਾ ਅਕਾਲੀ ਆਗੂਆਂ ਨੂੰ ਪ੍ਰੇਸ਼ਾਨ ਕਰ ਰਿਹਾ ਐ, ਜਿਸਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਕੀਤੀ ਗਈ ਐ।