ਪੰਜਾਬ ਬਰਨਾਲਾ ’ਚ ਪੁਲਿਸ ਤੇ ਨਸ਼ਾ ਤਸਕਰਾਂ ਵਿਚਾਲੇ ਠਣੀ; ਤਸਕਰ ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਨਾਲ ਬਦਸਲੂਕੀ; ਮੋਟਰ ਸਾਈਕਲ ਮਾਰ ਕੇ ਭੰਨੀ ਪੁਲਿਸ ਦੀ ਗੱਡੀ By admin - November 11, 2025 0 61 Facebook Twitter Pinterest WhatsApp ਬਰਨਾਲਾ ਦੇ ਸਹਿਣਾ ਇਲਾਕੇ ਅੰਦਰ ਪੁਲਿਸ ਦੇ ਨਸ਼ਾ ਤਸਕਰਾਂ ਵਿਚਾਲੇ ਤਕਰਾਰ ਹੋਣ ਦੀ ਖਬਰ ਐ। ਜਾਣਕਾਰੀ ਅਨੁਸਾਰ ਸਹਿਣਾ ਪੁਲਿਸ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਗਈ ਸੀ, ਜਿੱਥੇ ਤਸਕਰ ਦੇ ਪਿਤਾ ਨੇ ਪੁਲਿਸ ਮੁਲਾਜ਼ਮਾਂ ਨਾਲ ਬਦਸਲੂਕੀ ਕਰਦਿਆਂ ਪੁਲਿਸ ਦੀ ਗੱਡੀ ਦੀ ਭੰਨਤੋੜ ਕਰ ਦਿੱਤੀ। ਪੁਲਿਸ ਨੇ ਹਮਲਾਵਰਾਂ ਖਿਲਾਫ ਸਰਕਾਰੀ ਕੰਮ ਵਿਚ ਵਿਘਣ ਪਾਉਣ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸਹਿਣਾ ਦੇ ਐਸਐਚਓ ਗੁਰਮੰਦਰ ਸਿੰਘ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹਨਾਂ ਦੇ ਤੀਸਰੇ ਸਾਥੀ ਨੂੰ ਫੜਣ ਲਈ ਪੁਲਿਸ ਜਾ ਰਹੀ ਸੀ ਕਿ ਨਸ਼ਾ ਤਸਕਰ ਰਾਜਦੀਪ ਸਿੰਘ ਉਰਫ ਬਿੱਲਾ ਦੇ ਪਿਤਾ ਮਹਿੰਦਰਪਾਲ ਸਿੰਘ ਨੇ ਪੁਲਿਸ ਨਾਲ ਪਹਿਲਾਂ ਬਦਸਲੂਕੀ ਕੀਤੀ ਅਤੇ ਫਿਰ ਆਪਣਾ ਮੋਟਰ ਸਾਈਕਲ ਸਰਕਾਰੀ ਗੱਡੀ ਵਿੱਚ ਮਾਰਕੇ ਭੰਨ ਤੋੜ ਕਰਨੀ ਸ਼ੁਰੂ ਦਿੱਤੀ। ਪੁਲਿਸ ਦਾ ਇਲਜਾਮ ਐ ਕਿ ਉਹ ਫੜੇ ਗਏ ਨਸ਼ਾ ਤਸਕਰਾਂ ਨੂੰ ਛੁਡਾਉਣ ਦੇ ਮਕਸਦ ਨਾਲ ਆਏ ਸਨ, ਜਿਸ ਕਾਰਨ ਉਨ੍ਹਾਂ ਨੇ ਪੁਲਿਸ ਨੂੰ ਨਿਸਾਨਾ ਬਣਾਇਆ ਗਿਆ ਐ। ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਖਿਲਾਫ 104 ਮੁਕਦਮਾ ਦਰਜ ਕਰਕੇ ਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੀਸਰੀ ਦੀ ਗ੍ਰਿਫਤਾਰੀ ਬਾਕੀ ਹੈ। ਇਸ ਤੋਂ ਇਲਾਵਾ ਪੁਲਿਸ ਦੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਪੁਲਿਸ ਨਾਲ ਬਦਸਲੂਕੀ ਕਰਨ ਲਈ ਚੱਲਦਿਆਂ ਨਸ਼ਾ ਤਸਕਰ ਰਾਜਦੀਪ ਸਿੰਘ ਦੇ ਪਿਤਾ ਖਿਲਾਫ਼ ਮਹਿੰਦਰਪਾਲ ਸਿੰਘ ਮੁਕਦਮਾ ਨੰਬਰ 105 ਦਰਜ ਕਰਕੇ ਵੱਖੋ ਵੱਖਰੀਆਂ 132,221,324(4),263,62 ਤਹਿਤ ਮੁਕਦਮਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਐ।