ਪੰਜਾਬ ਗੁਰਦਾਸਪੁਰ ਵਿਖੇ ਪਹੁੰਚੀ BSF ਦੀ ਮੋਟਰ ਸਾਈਕਲ ਰੈਲੀ; ਡੀਆਈਜੀ ਸਮੇਤ ਅਹਿਮ ਹਸਤੀਆਂ ਵੱਲੋਂ ਸ਼ਾਨਦਾਰ ਸਵਾਗਤ By admin - November 11, 2025 0 58 Facebook Twitter Pinterest WhatsApp ਬੀਐਸਐਫ ਵੱਲੋਂ ਆਪਣੇ 60ਵੇਂ ਸਥਾਪਨਾ ਦਿਵਸ ਮੌਕੇ ਕੱਢੀ ਗਈ ਮੋਟਰ ਸਾਈਕਲ ਰੈਲੀ ਅੱਜ ਗੁਰਦਾਸਪੁਰ ਵਿਖੇ ਪਹੁੰਚੀ, ਜਿੱਥੇ ਰੈਲੀ ਦਾ ਡੀਆਈਜੀ ਗੁਰਦਾਸਪੁਰ ਸਮੇਤ ਅਹਿਮ ਹਸਤੀਆਂ ਨੇ ਸ਼ਾਨਦਾਰ ਸਵਾਗਤ ਕੀਤਾ। ਜੰਮੂ ਤੋਂ 9 ਨਵੰਬਰ ਨੂੰ ਸ਼ੁਰੂ ਹੋਈ ਇਹ ਰੈਲੀ 20 ਨਵੰਬਰ ਨੂੰ 1742 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਗੁਜਰਾਤ ਦੇ ਭੁਜ ਵਿਖੇ ਜਾ ਕੇ ਸਮਾਪਤ ਹੋਵੇਗੀ। ਰੈਲੀ ਦਾ ਉਦੇਸ਼ ਦੇਸ਼ ਦੀ ਸੁਰੱਖਿਆ ਵਿਚ ਬੀਐਸਐਫ ਦੇ ਸ਼ਾਨਦਾਰ ਯੋਗਦਾਨ ਨੂੰ ਉਜਾਗਰ ਕਰਨਾ ਅਤੇ ਨਸ਼ਾ ਮੁਕਤ ਭਾਰਤ ਦੇ ਸੰਦੇਸ਼ ਨੂੰ ਲੋਕਾਂ ਤਕ ਪਹੁੰਚਾਉਣਾ ਐ। ਰੈਲੀ ਪੰਜਾਬ ਵਿੱਚ ਦਾਖਲ ਹੋਈ ਅਤੇ ਲਿਟਲ ਫਲਾਵਰ ਕਾਨਵੈਂਟ ਸਕੂਲ, ਗੁਰਦਾਸਪੁਰ ਪਹੁੰਚੀ, ਜਿੱਥੇ ਜਸਵਿੰਦਰ ਸਿੰਘ ਬਿਰਦੀ, ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਗੁਰਦਾਸਪੁਰ ਨੇ ਅਧਿਕਾਰੀਆਂ, ਜਵਾਨਾਂ, ਨਾਗਰਿਕਾਂ, ਐਨਸੀਸੀ ਕੈਡਿਟਾਂ ਅਤੇ ਮੀਡੀਆ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਰੈਲੀ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ‘ਤੇ ਹਥਿਆਰਾਂ ਦੀ ਪ੍ਰਦਰਸ਼ਨੀ ਅਤੇ ਦੇਸ਼ ਭਗਤੀ ਦਾ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਨੇ ਨੌਜਵਾਨਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕੀਤਾ। ਦੱਸਣਯੋਗ ਐ ਕਿ ਸੀਮਾ ਸੁਰੱਖਿਆ ਬਲ ਬੀਐਸਐਫ ਦੇ 60ਵੇਂ ਸਥਾਪਨਾ ਦਿਵਸ ਨੂੰ ਮਨਾਉਣ ਲਈ ਆਯੋਜਿਤ “BSF ਮੋਟਰਸਾਈਕਲ ਰੈਲੀ-2025” ਨੂੰ ਦਲਜੀਤ ਸਿੰਘ ਚੌਧਰੀ, IPS, ਡਾਇਰੈਕਟਰ ਜਨਰਲ ਨੇ ਸ਼ਹੀਦ ਵੀਰ ਦੇਵ ਸਟੇਡੀਅਮ, ਪਲੌਰਾ ਕੈਂਪ, ਜੰਮੂ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੈਲੀ 09 ਤੋਂ 20 ਨਵੰਬਰ 2025 ਤੱਕ ਜੰਮੂ ਤੋਂ ਗੁਜਰਾਤ ਦੇ ਭੁਜ ਤੱਕ ਲਗਭਗ 1,742 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਸ ਰੈਲੀ ਦਾ ਉਦੇਸ਼ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨਾ, ਦੇਸ਼ ਦੀ ਸੁਰੱਖਿਆ ਵਿੱਚ ਬੀਐਸਐਫ ਦੇ ਸ਼ਾਨਦਾਰ ਯੋਗਦਾਨ ਨੂੰ ਉਜਾਗਰ ਕਰਨਾ ਅਤੇ ਲੋਕਾਂ ਤੱਕ ਨਸ਼ਾ ਮੁਕਤ ਭਾਰਤ ਦਾ ਸੰਦੇਸ਼ ਪਹੁੰਚਾਉਣਾ ਹੈ।