ਸਰਕਾਰ ਦੇ ਸ਼ਤਾਬਦੀ ਸਮਾਰੋਹਾਂ ਤੋਂ ਜਥੇਦਾਰ ਨਾਰਾਜ਼; ਧਾਰਮਿਕ ਸਮਾਗਮਾਂ ’ਚ ਸਰਕਾਰੀ ਦਖ਼ਲ ਨੂੰ ਦੱਸਿਆ ਗਲਤ

0
16

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਰਕਾਰ ਵੱਲੋਂ ਸ਼ਹੀਦੀ ਸ਼ਤਾਬਦੀ ਸਮਾਰੋਹਾਂ ਵਿਚ ਸਰਕਾਰੀ ਦਖਲ ਦਾ ਵਿਰੋਧ ਕੀਤਾ ਐ। ਸ਼ਤਾਬਦੀ ਸਮਾਰੋਹਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਕਾਰਜ ਕਰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਖੇਤਰ ਪਰੰਤੂ ਸਰਕਾਰ ਇਹਨਾਂ ਕੰਮਾਂ ਵਿੱਚ ਦਖਲ ਦੇ ਰਹੀ ਹੈ ਤੇ ਜਿਹੜੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਸਨ ਉੱਥੇ ਸਰਕਾਰ ਫੇਲ੍ਹ ਹੋਈ ਹੈ। ਉਨ੍ਹਾਂ ਨੇ ਸਰਕਾਰ ਨੂੰ ਸ਼ਹਿਰ ਵਿਚ ਥਾਂ ਥਾਂ ਲਗਾਏ ਸਪੀਕਰ ਹਟਾਉਣ ਦੇ ਨਾਲ ਨਾਲ ਸੜਕਾਂ ਦੇ ਪੁਲਾਂ ਦੇ ਕੰਮ ਛੇਤੀ ਸਿਰੇ ਚੜਾਉਣ ਦੇ ਹੁਕਮ ਕੀਤੇ ਨੇ।
ਜਥੇਦਾਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ ਅਤੇ ਸੰਗਤਾਂ ਦੇ ਨਗਰ ਕੀਰਤਨ ਸ੍ਰੀ ਆਨੰਦਪੁਰ ਸਾਹਿਬ ਪਹੁੰਚਣ ਲੱਗ ਪਏ ਹਨ। ਸਰਕਾਰ ਦੇ ਤਰੀਕੇ ‘ਤੇ ਤਿੱਖੀ ਟਿੱਪਣੀ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਸ਼ਹਿਰ ਭਰ ਵਿੱਚ ਪ੍ਰਸ਼ਾਸਨ ਵੱਲੋਂ ਵੱਡੇ ਆਕਾਰ ਦੇ ਸਪੀਕਰ ਲਗਾਏ ਗਏ ਹਨ, ਜੋ ਕਦੇ ਪਹਿਲਾਂ ਨਹੀਂ ਹੋਇਆ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਆਦੇਸ਼ ਦਿੱਤੇ ਹਨ ਕਿ ਇਹ ਸਪੀਕਰ ਤੁਰੰਤ ਹਟਾਏ ਜਾਣ, ਕਿਉਂਕਿ ਇਹ ਧਾਰਮਿਕ ਗੰਭੀਰਤਾ ਨਾਲ ਸੰਗਤ ਨਹੀਂ ਰੱਖਦੇ।
ਉਨ੍ਹਾਂ ਕਿਹਾ ਕਿ ਸ਼ਹੀਦੀ ਸ਼ਤਾਬਦੀ ਦਾ ਮਕਸਦ ਗੁਰੂ ਤੇਗ ਬਹਾਦਰ ਸਾਹਿਬ ਦੇ ਬਲਿਦਾਨ ਨੂੰ ਯਾਦ ਕਰਨਾ ਅਤੇ ਉਨ੍ਹਾਂ ਦੇ ਉਪਦੇਸ਼ਾਂ ‘ਤੇ ਅਮਲ ਕਰਨਾ ਹੈ, ਜਥੇਦਾਰ ਨੇ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਉਨ੍ਹਾਂ ਨੂੰ ਸਰਕਾਰ ਵੱਲੋਂ ਆਯੋਜਿਤ ਪ੍ਰੋਗਰਾਮਾਂ ਦਾ ਸੱਦਾ ਮਿਲਿਆ ਹੈ।  ਜਥੇਦਾਰ ਨੇ ਅੰਗਰੇਜ਼ੀ ਭਾਸ਼ਾ ਵਿੱਚ ਛਪੇ ਸਰਕਾਰੀ ਪੰਫਲੈਟਾਂ ‘ਤੇ ਵੀ ਇਤਰਾਜ਼ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬੀ ਜ਼ਮੀਨ ‘ਤੇ ਹੋਣ ਵਾਲੇ ਸਮਾਰੋਹਾਂ ਦੀ ਸਮੱਗਰੀ ਸਿਰਫ਼ ਪੰਜਾਬੀ ਵਿੱਚ ਹੀ ਪ੍ਰਕਾਸ਼ਤ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸ਼ਤਾਬਦੀ ਮਨਾਉਣ ਲਈ ਆਪਣੀ ਜ਼ਿੱਦ ‘ਤੇ ਕਾਇਮ ਹੈ, ਤਾਂ ਪੰਥ ਵੀ ਇਸ ਪਵਿੱਤਰ ਮੌਕੇ ਨੂੰ ਪੂਰੀ ਚੜ੍ਹਦੀ ਕਲਾ ਨਾਲ ਮਨਾਉਣ ਲਈ ਬਜਿੱਦ ਹੈ। ਜਥੇਦਾਰ ਨੇ ਕਿਹਾ ਕਿ ਆਪਣੇ ਅਧਿਕਾਰ ਖੇਤਰ ਵਿਚ ਆਉਂਦੇ ਬਹੁਤੇ ਕੰਮ ਸਿਰੇ ਚਾੜ੍ਹਣ ਵਿਚ ਨਾਕਾਮ ਰਹੀ ਐ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਕੰਮ ਛੇਤੀ ਨਾ ਕੀਤੇ ਤਾਂ ਸ਼੍ਰੋਮਣੀ ਕਮੇਟੀ ਆਪਣੇ ਪੱਧਰ ਤੇ ਕੰਮਾਂ ਨੂੰ ਸਿਰੇ ਲਾਉਣ ਦਾ ਯਤਨ ਕਰੇਗੀ।

LEAVE A REPLY

Please enter your comment!
Please enter your name here