ਪੰਜਾਬ ਆਪ ਸਾਂਸਦ ਮਾਲਵਿੰਦਰ ਕੰਗ ਦਾ ਕਾਂਗਰਸ ’ਤੇ ਹਮਲਾ; ਭਾਈ ਜੇਤਾ ਜੀ ਦੀ ਤਸਵੀਰ ਦੀ ਬੇਅਦਬੀ ਦੇ ਇਲਜ਼ਾਮ; ਉਪ ਚੋਣ ਦੌਰਾਨ ਲਗਾਏ ਪੋਸਟਰ ’ਤੇ ਚੁੱਕੇ ਸਵਾਲ By admin - November 7, 2025 0 48 Facebook Twitter Pinterest WhatsApp ਆਮ ਆਦਮੀ ਪਾਰਟੀ ਦੇ ਸਾਂਸਦ ਮਾਲਵਿੰਦਰ ਸਿੰਘ ਕੰਗ ਨੇ ਕਾਂਗਰਸ ਪਾਰਟੀ ਤੇ ਭਾਈ ਜੇਤਾ ਜੀ ਦੀ ਤਸਵੀਰ ਦੀ ਬੇਅਦਬੀ ਕਰਨ ਦੇ ਇਲਜਾਮ ਲਾਏ ਨੇ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਮਾਲਵਿੰਦਰ ਕੰਗ ਨੇ ਕਿਹਾ ਕਿ ਕਾਂਗਰਸ ਨੇ ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਆਪਣੇ ਪੋਸਟਰ ਵਿਚ ਭਾਈ ਜੇਤਾ ਜੀ ਦੀ ਤਸਵੀਰ ਦੀ ਕਥਿਤ ਤੌਰ ’ਤੇ ਬੇਅਦਬੀ ਕੀਤੀ ਐ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾਂ ਹੀ ਸਿੱਖਾਂ ਤੇ ਦਲਿਤਾਂ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਰਹੀ ਐ ਅਤੇ ਤਰਨ ਤਾਰਨ ਦੀ ਘਟਨਾ ਨੇ ਇਸਦੀ ਮਾਨਸਿਕਤਾ ਜੱਗ ਜਾਹਰ ਕਰ ਦਿੱਤੀ ਐ। ਉਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਇਸ ਭੁੱਲ ਬਦਲੇ ਸਿੱਖਾਂ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਐ। ਉਨ੍ਹਆਂ ਕਿਹਾ ਕਿ ਪੰਜਾਬ ਕਾਂਗਰਸ ਦੇ ਆਗੂਆਂ ਦੇ ਗੁਰੂ ਸਾਹਿਬਾਨ ਅਤੇ ਬਹਾਦਰ ਯੋਧਿਆਂ ਪ੍ਰਤੀ ਬਹੁਤ ਹੀ ਨਕਾਰਾਤਮਕ ਵਿਚਾਰ ਹੈ ਅਤੇ ਇਨ੍ਹਾਂ ਦੇ ਦਿਲਾਂ ਅੰਦਰ ਗੁਰੂ ਸਾਹਿਬਾਨ ਪ੍ਰਤੀ ਕੋਈ ਸਤਿਕਾਰ ਨਹੀਂ ਐ। ਉਨ੍ਹਾਂ ਕਿਹਾ ਕਿ ਇਹੀ ਕਾਰਨ ਐ ਕਿ ਕਾਂਗਰਸ ਨੇ ਆਪਣੇ ਰਾਜ ਦੌਰਾਨ ਗੁਰਦੁਆਰਿਆਂ ‘ਤੇ ਹਮਲੇ ਕੀਤੇ ਅਤੇ ਹਜ਼ਾਰਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂਆਂ ਦੀ ਇਹੋ ਮਾਨਸਿਕਤਾ ਉਨ੍ਹਾਂ ਤੋਂ ਅਜਿਹੀਆਂ ਗਲਤੀਆਂ ਕਰਵਾ ਰਹੀ ਐ, ਜਿਸ ਲਈ ਕਾਂਗਰਸ ਪਾਰਟੀ ਨੂੰ ਪੰਥ ਅਤੇ ਪੰਜਾਬੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।