ਪੰਜਾਬ ਰੋਡਵੇਜ ਤੇ ਪੀਆਰਟੀਸੀ ਦਾ ਚੱਕਾ ਜਾਮ ਮੁਲਤਵੀ; ਮੰਗਾਂ ਮੰਨੇ ਜਾਣ ਬਾਅਦ ਬਦਲਿਆ ਫੈਸਲਾ; ਮੰਤਰੀ ਨੇ ਮੀਟਿੰਗ ਦੌਰਾਨ ਮੰਨੀਆਂ ਸਾਰੀਆਂ ਮੰਗਾਂ

0
41

ਜਲੰਧਰ ਡਿਪੂ ਦੇ ਡਰਾਈਵਰ ਦੀ ਇਕ ਸਖਸ਼ ਹੱਥੋਂ ਹੋਈ ਬੇਵਕਤੀ ਮੌਤ ਨੂੰ ਲੈ ਕੇ ਪੰਜਾਬ ਰੋਡਵੇਜ ਤੇ ਪੀਆਰਟੀਸੀ ਮੁਲਾਜਮਾਂ ਨੇ ਬੱਸਾਂ ਦੇ ਚੱਕਾਜਾਮ ਦਾ ਫੈਸਲਾ ਵਾਪਸ ਲੈ ਲਿਆ ਐ। ਜਥੇਬੰਦੀਆਂ ਨੇ ਇਹ ਫੈਸਲਾ ਤਰਨ ਤਾਰਨ ਵਿਖੇ ਟਰਾਂਸਪੋਰਟ ਮੰਤਰੀ ਨਾਲ ਹੋਈ ਮੀਟਿੰਗ ਤੋਂ ਬਾਅਦ ਲਿਆ ਐ। ਮੀਟਿੰਗ ਦੌਰਾਨ ਮੰਤਰੀ ਨੇ ਜਥੇਬੰਦੀਆਂ ਦੀਆਂ ਮੰਗਾਂ ਤੇ ਸਹਿਮਤੀ ਦਿੱਤੀ ਐ, ਜਿਸ ਤੋਂ ਬਾਦ ਜਥੇਬੰਦੀਆਂ ਨੇ ਐਕਸ਼ਨ ਮੁਲਤਵੀ ਕਰ ਕਰ ਦਿੱਤਾ ਐ। ਮੁਲਾਜਮ ਜਥੇਬੰਦੀਆਂ ਨੇ ਵਰਕਰਾਂ ਦੇ ਏਕੇ ਕਾਰਨ ਪਰਿਵਾਰ ਨੂੰ ਮਦਦ ਮਿਲੀ ਲਈ ਸਾਰੇ ਆਗੂਆਂ ਅਤੇ ਵਰਕਰ ਸਾਥੀਆਂ ਦਾ ਏਕਾ ਦਿਖਾਉਣ ਲਈ ਧੰਨਵਾਦ ਕੀਤਾ ਐ।
ਮੁਲਾਜਮ ਆਗੂਆਂ ਦੇ ਦੱਸਣ ਮੁਤਾਬਕ ਬੀਤੇ ਦਿਨ ਯੂਨੀਅਨ ਵਲੋਂ ਉਲੀਕੇ ਸੰਘਰਸ਼ਾਂ ਕਾਰਨ ਟਰਾਂਸਪੋਰਟ ਮੰਤਰੀ ਪੰਜਾਬ ਨੇ ਤਰਨਤਾਰਨ ਵਿਖੇ ਮੀਟਿੰਗ ਕੀਤੀ ਜਿਸ ਦੌਰਾਨ ਰੈੱਡ ਕਰਾਸ ਸੁਸਾਇਟੀ ਵਲੋਂ 3 ਲੱਖ ਰੁਪਏ ਦਾ ਚੈੱਕ ਭਲਕੇ ਸੰਸਕਾਰ ਮੌਕੇ ਦੇਣ,  ਮੁੱਖ ਮੰਤਰੀ ਪੰਜਾਬ ਦੇ ਰਾਹਤ ਫੰਡ ਵਿੱਚੋਂ 5 ਲੱਖ ਰੁਪਏ ਦੇਣ ,ਐਚ ਡੀ ਐਂਫ ਸੀ ਬੈਂਕ ਪਾਸੋਂ 50 ਲੱਖ ਰੁਪਏ 90 ਦਿਨ ਵਿੱਚ ਦੇਣ ਅਤੇ ਪਰਿਵਾਰ  ਨੂੰ ਆਊਟ ਸੋਰਸ ਤੇ ਨੋਕਰੀ ਅਮ੍ਰਿਤਸਰ ਵਿਖੇ ਦੇਣ ਅਤੇ ਟਰਾਂਸਪੋਰਟ ਵਿਭਾਗ ਵੱਲੋਂ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਵਲੋਂ ਵੱਧ ਤੋਂ  ਵੱਧ ਬਣਦੀ ਮਾਲੀ ਮਦਦ ਦੇਣ ਸਬੰਧੀ ਫੈਸਲਾ ਹੋਇਆ ਹੈ। ਮੰਤਰੀ ਦੇ ਇਸ ਭਰੋਸੇ ਤੋਂ ਬਾਅਦ ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਹੜਤਾਲ ਸਮੇਤ ਸਾਰੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਹਨ। ਸਾਥੀ ਜਗਜੀਤ ਸਿੰਘ ਦਾ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਟਾਂਗਰੇ ਵਿਖੇ ਕੀਤਾ ਜਾ ਰਿਹਾ ਐ।

LEAVE A REPLY

Please enter your comment!
Please enter your name here