ਪੰਜਾਬ ਜਲਾਲਾਬਾਦ ’ਚ ਲੋਕਾਂ ਹੱਥੇ ਚੜ੍ਹਿਆ ਚੋਰ; ਖੰਭੇ ਨਾਲ ਬੰਨ੍ਹ ਕੇ ਕੀਤੀ ਛਿੱਤਰ-ਪਰੇਡ; ਮੂੰਹ ’ਤੇ ਲਿਖਿਆ ਚੋਰ, ਵੀਡੀਓ ਵਾਇਰਲ By admin - November 6, 2025 0 15 Facebook Twitter Pinterest WhatsApp ਜਲਾਲਾਬਾਦ ਵਿਚ ਇਕ ਚੋਰ ਨੂੰ ਚੋਰੀ ਕਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਲੋਕਾਂ ਨੇ ਉਸ ਨੂੰ ਫੜ ਕੇ ਕੁਟਾਪਾ ਚਾੜ੍ਹ ਦਿੱਤਾ। ਲੋਕਾਂ ਨੇ ਚੋਰ ਨੂੰ ਖੰਭੇ ਨਾਲ ਬੰਨ੍ਹ ਕੇ ਪਹਿਲਾਂ ਛਿੱਤਰ ਪਰੇਡ ਕੀਤੀ ਅਤੇ ਫਿਰ ਉਸ ਦੇ ਮੱਥੇ ਤੇ ਚੋਰ ਸ਼ਬਦ ਲਿਖ ਦਿੱਤਾ। ਲੋਕਾਂ ਦਾ ਇਲਜਾਮ ਸੀ ਕਿ ਫੜਿਆ ਗਿਆ ਚੋਰ ਪਹਿਲਾਂ ਵੀ ਕਈ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਚੁੱਕਾ ਐ ਅਤੇ ਬੀਤੀ ਰਾਤ ਉਸ ਨੇ ਜੂਸ ਦੀ ਇਕ ਦੁਕਾਨ ਵਿਚੋਂ 5 ਹਜ਼ਾਰ ਦੀ ਚੋਰੀ ਕੀਤੀ ਸੀ, ਜਿਸ ਦੀ ਵੀਡੀਓ ਫੁਟੇਜ ਮੌਜੂਦ ਐ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ।