ਸਮਰਾਲਾ ਨੇੜੇ ਪਰਾਲੀ ਦੇ ਗੋਦਾਮ ਨੂੰ ਲੱਗੀ ਅੱਗ; ਸਾਰੀ ਰਾਤ ਲੱਗੀ ਰਹੀ ਅੱਗ, ਕਰੋੜਾਂ ਦਾ ਨੁਕਸਾਨ; ਸਵੇਰ ਤੱਕ ਸੁਲਗਦੀਆਂ ਰਹੀਆਂ ਗੱਠਾਂ

0
17

ਸਮਰਾਲਾ ਨੇੜਲੇ ਪਿੰਡ ਜਲਣਪੁਰ ਵਿਖੇ ਪਰਾਲੀ ਦੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਐ। ਦੇਰ ਰਾਤ ਸਾਢੇ-8 ਵਜੇ ਲੱਗੀ ਇਸ ਅੱਗ ਨਾਲ ਕਰੋੜ ਦੇ ਲਗਭਗ ਨੁਕਸਾਨ ਹੋ ਗਿਆ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਸਾਰੀ ਰਾਤ ਕੰਮ ਚੱਲਣ ਦੇ ਬਾਵਜੂਦ ਅੱਗ ਸਵੇਰ ਤਕ ਸੁਲਗਦੀ ਰਹੀ। ਗੋਦਾਮ ਮਾਲਕ ਨੇ ਸਰਕਾਰ ਤੋਂ ਹੋਣ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ।
ਇਸ ਸਬੰਧੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੇ ਬਾਰੇ ਉਹਨਾਂ ਨੂੰ ਰਾਤ 8. 30 ਡੰਪ ਤੇ ਰੱਖੀ ਹੋਈ ਲੇਬਰ ਦਾ ਫੋਨ ਆਇਆ ਕਿ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗ ਗਈ ਹੈ ਜਿਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਪਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਡੇਢ ਘੰਟੇ ਬਾਅਦ ਅੱਗ ਤੇ ਕਾਬੂ ਪਾਉਣ ਲਈ ਪਹੁੰਚੀਆਂ ਉਦੋਂ ਤੱਕ ਅੱਗ ਨੇ ਪਰਾਲੀ ਦੀਆਂ ਤਿੰਨੇ ਧਾਕਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਸੀ। ਪਿੰਡ ਵਾਸੀਆਂ ਨੇ ਵੀ ਅੱਗ ਤੇ ਕਾਬੂ ਪਾਉਣ ਲਈ ਬੜਾ ਯਤਨ ਕੀਤਾ ਪਰ ਅੱਗ ਤੇਜ਼ ਹੋਣ ਕਾਰਨ ਸਫਲਤਾ ਨਹੀਂ ਮਿਲੀ। ਅੱਗ ਲੱਗਣ ਦੇ ਕਾਰਨਾਂ ਦਾ ਹਲੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ। ਗੋਦਾਮ ਮਾਲਕ ਨੇ ਸਰਕਾਰ ਅੱਗੇ ਮਦਦ ਲਈ ਉਪੀਲ ਕੀਤੀ ਐ।

LEAVE A REPLY

Please enter your comment!
Please enter your name here