ਕਪੂਰਥਲਾ ਵਾਸੀ ਗਰੀਬ ਪਰਿਵਾਰ ਵੱਲੋਂ ਮਦਦ ਦੀ ਅਪੀਲ; ਪਹਿਲਾਂ ਹੜ੍ਹ ਤੇ ਫਿਰ ਸੜਕ ਹਾਦਸੇ ਕਾਰਨ ਵਿਗੜੇ ਹਾਲਾਤ

0
45

ਕਪੂਰਥਲਾ ਦੇ ਮਹਿਤਾਬਗੜ੍ਹ ਇਲਾਕੇ ਨਾਲ ਸਬੰਧਤ ਇਕ ਗਰੀਬ ਪਰਿਵਾਰ ਨੇ ਸਰਕਾਰ ਤੇ ਸਮਾਜ ਸੇਵੀਆਂ ਅੱਗੇ ਮਦਦ ਲਈ ਗੁਹਾਰ ਲਗਾਈ ਐ। ਪਰਿਵਾਰ ਦੇ ਦੱਸਣ ਮੁਤਾਬਕ ਪਹਿਲਾਂ ਉਨ੍ਹਾਂ ਦਾ ਮੀਂਹ ਤੇ ਹੜ੍ਹ ਕਾਰਨ ਘਰ ਢਹਿ ਗਿਆ ਸੀ, ਜਿਸ ਵਿਚੋਂ ਪਰਿਵਾਰ ਮੁਸ਼ਕਲ ਨਾਲ ਬਚਿਆ ਸੀ। ਪਰਿਵਾਰ ਹੋਏ ਨੁਕਸਾਨ ਦੀ ਭਰਪਾਈ ਲਈ ਪ੍ਰਸ਼ਾਸਨ ਅੱਗੇ ਗੁਹਾਰ ਲਗਾ ਹੀ ਰਿਹਾ ਸੀ ਕਿ ਡਿਪਟੀ ਕਮਿਸ਼ਨਰ ਦਫਤਰ ਤੋਂ ਵਾਪਸ ਆਉਂਦਿਆਂ ਪਰਿਵਾਰ ਦੇ ਮੁਖੀਆ ਪਤੀ-ਪਤਨੀ ਸੜਕ ਹਾਦਸੇ ਵਿਚ ਗੰਭੀਰ ਜ਼ਖਮੀ ਹੋ ਗਏ। ਇਸ ਦੂਜੀ ਕੁਦਰਤੀ ਮਾਰ ਤੋਂ ਬਾਅਦ ਪਰਿਵਾਰ ਦੇ ਹਾਲਾਤ ਅਤੀ ਬਦਤਰ ਹੋ ਚੁੱਕੇ ਨੇ। ਪਰਿਵਾਰ ਨੇ ਸਰਕਾਰ ਤੇ ਸਮਾਜ ਸੇਵੀਆਂ ਅੱਗੇ ਮਦਦ ਲਈ ਗੁਹਾਰ ਲਗਾਈ ਐ।
ਪਰਿਵਾਰ ਦੇ ਦੱਸਣ ਮੁਤਾਬਕ ਮੀਂਹ ਕਾਰਨ ਘਰ ਦੀ ਛੱਤ ਡਿੱਗਣ ਕਾਰਨ ਸਾਰਾ ਸਾਮਾਨ ਬਰਬਾਦ ਹੋ ਗਿਆ ਸੀ। ਗਨੀਮਤ ਇਹ ਰਹੀ  ਕਿ ਪਰਿਵਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਸੀ ਹੋਇਆ। ਘਟਨਾ ਵੇਲੇ ਪਰਿਵਾਰ ਦਾ ਮੁਖੀਆ ਕੰਮ ‘ਤੇ ਗਿਆ ਹੋਇਆ ਸੀ, ਉਸਦੀ ਛੋਟੀ ਧੀ ਸਕੂਲ ਗਈ ਹੋਈ ਸੀ ਘਰ ਦੀ ਔਰਤ ਕਿਸੇ ਕੰਮ ਲਈ ਬਾਹਰ ਗਈ ਹੋਈ ਸੀ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਸੀ।
ਇਸ ਤੋਂ ਬਾਅਦ ਪੀੜਤ ਸੁਰਜੀਤ ਸਿੰਘ ਆਪਣੀ ਪਤਨੀ ਸੁਨੀਤਾ ਨੂੰ ਨਾਲ ਲੈ ਕੇ ਕਪੂਰਥਲਾ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਬੇਨਤੀ ਪੱਤਰ ਦੇਣ ਗਏ ਸੀ ਕਿ ਵਾਪਸ ਆਉਂਦਿਆਂ ਉਨ੍ਹਾਂ ਦੇ ਐਕਟਿਵਾ ਨੂੰ ਕਪੂਰਥਲਾ ਕਰਤਾਰਪੁਰ ਰੋਡ ‘ਤੇ ਇੱਕ ਤੇਜ਼ ਰਫ਼ਤਾਰ  ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ। ਉਹ ਇਸ ਸਮੇਂ ਸਰਕਾਰੀ ਹਸਪਤਾਲ ਕਪੂਰਥਲਾ ਦੇ ਐਮਰਜੈਂਸੀ ਵਾਰਡ ਵਿੱਚ ਇਲਾਜ ਅਧੀਨ ਹਨ। ਪਰਿਵਾਰ ਨੇ ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ, ਪੰਜਾਬ ਸਰਕਾਰ ਅਤੇ ਸਮਾਜਿਕ ਸੰਗਠਨਾਂ ਅੱਗੇ ਮਦਦ ਦੀ ਅਪੀਲ ਕੀਤੀ ਐ।

LEAVE A REPLY

Please enter your comment!
Please enter your name here