ਬਰਨਾਲਾ ਦੀ ਧੀ ਨੇ ਚਮਕਾਇਆ ਪੰਜਾਬ ਦਾ ਨਾਮ; ਯੂਪੀਐਸਸੀ ਪ੍ਰੀਖਿਆ ’ਚ ਹਾਸਲ ਕੀਤਾ ਤੀਜਾ ਰੈਂਕ

0
60

ਪੰਜਾਬ ਦੀਆਂ ਧੀਆਂ ਕਿਸੇ ਨਾਲੋਂ ਘੱਟ ਨਹੀਂ ਹਨ ਚਾਹੇ ਉਹ ਸਿੱਖਿਆ ਦਾ ਖੇਤਰ ਹੋਵੇ ਚਾਹੇ ਖੇਡਾਂ ਜਾਂ ਕੋਈ ਹੋਰ ਜਿਸ ਵਿੱਚ ਧੀਆਂ ਆਪਣੀ ਮਿਹਨਤ ਨਾਲ ਵੱਡਾ ਮੁਕਾਮ ਹਾਸਿਲ ਕਰਕੇ ਆਪਣੇ ਮਾਪਿਆਂ ਆਪਣੇ ਇਲਾਕੇ ਦਾ ਨਾਮ ਚਮਕਾਉਂਦੀਆਂ ਹਨ। ਅਜਿਹਾ ਬਰਨਾਲਾ ਦੀ ਤਪਾ ਦੀ ਜੰਮਪਲ ਸ਼ਿਫਾਲੀ ਬਾਂਸਲ ਪੁੱਤਰੀ ਕ੍ਰਿਸ਼ਨ ਲਾਲ ਬਾਂਸਲ ਨੇ ਆਈ.ਆਈ.ਟੀ ਯੂਪੀਐਸਸੀ ਜੀਓ ਸਾਇੰਟਿਸਟ (ਭੂ ਵਿਗਿਆਨੀ) ਪ੍ਰੀਖਿਆ  ਵਿੱਚੋਂ ਭਾਰਤ ਵਿੱਚੋਂ ਤੀਸਰਾ ਰੈਂਕ ਅਤੇ ਪੰਜਾਬ ਵਿੱਚੋਂ ਪਹਿਲਾ ਰੈਂਕ ਲੈ ਕੇ ਆਪਣੇ ਮਾਪਿਆਂ ਅਤੇ ਤਪਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਸ਼ਿਫਾਲੀ ਬਾਂਸਲ ਦੀ ਇਸ ਪ੍ਰਾਪਤੀ ਤੋਂ ਬਾਅਦ ਘਰ ਪਰਿਵਾਰ ਤੇ ਇਲਾਕੇ ਅੰਦਰ ਖੁਸ਼ੀ ਦੀ ਲਹਿਰ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਫਾਲੀ ਬਾਂਸਲ ਨੇ ਦੱਸਿਆ ਕਿ ਯੂਪੀਐਸਸੀ ਦੀ ਪੜ੍ਹਾਈ ਲਈ ਪਹਿਲਾਂ ਪ੍ਰੀ ਟੈਸਟ ਦਿੱਤਾ ਉਸ ਤੋਂ ਬਾਅਦ ਮੇਨ ਲਿਖਤੀ ਟੈਸਟ ਦਿੱਤਾ ਉਸ ਤੋਂ ਬਾਅਦ ਇੰਟਰਵਿਊ ਕਲੀਅਰ ਕਰਕੇ ਯੂਪੀਐਸਸੀ ਵਿੱਚ ਜੀਓ ਸਾਇੰਟਿਸਟ ਲਈ ਚੁਣਿਆ ਗਿਆ ਹੈ। ਸ਼ਿਫਾਲੀ ਬਾਂਸਲ ਨੇ ਦੱਸਿਆ ਕਿ ਇਸ ਪ੍ਰਾਪਤੀ ਪਿੱਛੇ ਮੇਰੇ ਪਿਤਾ ਕ੍ਰਿਸ਼ਨ ਲਾਲ ਬਾਂਸਲ, ਮਾਤਾ ਸ੍ਰੀਮਤੀ ਨੀਲਮ ਰਾਣੀ  ਅਤੇ ਛੋਟੇ ਭਰਾ ਲਵਿਸ਼ ਬਾਂਸਲ ਦਾ ਹੱਥ ਹੈ।  ਸਿਫਾਲੀ ਬਾਂਸਲ  ਇਸ ਤੋਂ ਪਹਿਲਾਂ ਬਰਨਾਲਾ ਜਿਲੇ ਦੇ ਮਹਿਤਾ ਪਿੰਡ ਦੇ ਸਰਕਾਰੀ ਮਿਡਲ ਸਕੂਲ ਵਿਖੇ ਬਤੌਰ ਸਾਇੰਸ ਅਧਿਆਪਕਾ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੀ ਸੀ।
ਸਿਫਾਲੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਸਫਲਤਾ ਦੇ ਪਿੱਛੇ ਉਸ ਦੇ ਪਰਿਵਾਰ ਦਾ ਬਹੁਤ ਵੱਡਾ ਰੋਲ ਹੈ ਜਿਨਾਂ ਵੱਲੋਂ ਇੱਕ ਧੀ ਹੋਣ ਦੇ ਨਾਤੇ ਉਹਨਾਂ ਨੂੰ ਬਹੁਤ ਵੱਡਾ ਸਹਿਯੋਗ ਕੀਤਾ ਉਹਨਾਂ ਦੂਜੇ ਮਾਪਿਆਂ ਨੂੰ ਵੀ ਬੇਨਤੀ ਕਰਦੇ ਕਿਹਾ ਕਿ ਆਪਣੀਆਂ ਧੀਆਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਾਵੇ। ਤਾਂ ਜੋ ਧੀਆਂ ਭਵਿੱਖ ਵਿੱਚ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਣ। ਦੂਜੀਆਂ ਲੜਕੀਆਂ ਨੂੰ ਵੀ ਉਹਨੇ ਸੁਨੇਹਾ ਦਿੰਦੇ ਕਿਹਾ ਕਿ ਇਮਾਨਦਾਰੀ ਨਾਲ ਅਤੇ ਪੂਰੀ ਮਿਹਨਤ ਲਗਨ ਨਾਲ ਕੰਮ ਕਰੋਗੇ ਤਾਂ ਇੱਕ ਨਾ ਇੱਕ ਦਿਨ ਤੁਹਾਨੂੰ ਮੰਜ਼ਿਲ ਤੇ ਪਹੁੰਚਣ ਤੋਂ ਕੋਈ ਵੀ ਰੋਕ ਨਹੀਂ ਸਕਦਾ। ਇਸ ਲਈ ਪੱਕਾ ਇਰਾਦਾ ਤੇ ਵਿਸ਼ਵਾਸ ਮਜਬੂਤ ਹੋਣਾ ਚਾਹੀਦਾ ਹੈ। ਜੇਕਰ ਯੋਗ ਹੈ ਕਿ  ਸਿਫਾਲੀ ਦੇ ਪਿਤਾ ਕ੍ਰਿਸ਼ਨ ਲਾਲ ਬਾਂਸਲ ਲੈਕਚਰਾਰ ਕਮਰਸ, ਮਾਤਾ  ਨੀਲਮ ਰਾਣੀ ਹੈਡ ਮਿਸਟੈਸ ਪ੍ਰਾਇਮਰੀ ਵਿੰਗ ਪੜ੍ਹਾਈ ਕਰਵਾ ਰਹੇ ਹਨ ਅਤੇ ਛੋਟਾ ਭਰਾ ਲਵਿਸ਼ ਬਾਂਸਲ ਸੋਫਟ ਇੰਜੀਨੀਅਰ ਦਾ ਕੋਰਸ ਕਰ ਰਿਹਾ ਹੈ। ਖੁਸ਼ੀ ਵਿੱਚ ਪਰਿਵਾਰਿਕ ਮੈਂਬਰਾਂ ਨੇ ਭਾਰਤ ਭਰ ਵਿੱਚ ਤੀਜਾ ਅਤੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਸਿਫਾਲੀ ਦਾ ਮੂੰਹ ਮਿੱਠਾ ਕਰਵਾ ਕੇ ਉਹ ਦਾ ਹੌਸਲਾ ਅਫ਼ਜ਼ਾਈ ਕੀਤੀ।

LEAVE A REPLY

Please enter your comment!
Please enter your name here