
ਸੰਗਰੂਰ ਅਧੀਨ ਆਉਂਦੇ ਖਨੋਰੀ ਟੋਲ ਪਲਾਜ਼ਾ ਦੇ ਮੁਲਾਜਮਾਂ ਵੱਲੋਂ ਕੰਬਾਈਨਾਂ ਦੀਆਂ ਜ਼ਬਰੀ ਪਰਚੀਆਂ ਕੱਟਣ ਦਾ ਮੁੱਦਾ ਗਰਮਾ ਗਿਆ ਐ। ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੇ ਟੋਲ ਪਲਾਜ਼ਾ ’ਤੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਕਹਿਣਾ ਐ ਕਿ ਕੰਬਾਈਨਾਂ ਦੀ ਟੋਲ ਪਰਚੀ ਨਹੀਂ ਕੱਟੀ ਜਾ ਸਕਦੀ ਪਰ ਇਸ ਟੋਲ ਪਲਾਜਾ ਦੇ ਮੁਲਾਜਮ ਜ਼ਬਰੀ ਟੋਲ ਪਰਚੀਆਂ ਕੱਟ ਰਹੇ ਨੇ। ਉਨ੍ਹਾਂ ਕਿਹਾ ਕਿ ਟੋਲ ਪਲਾਜ਼ਿਆਂ ਵਾਲੇ ਲੋਕਾਂ ਦੀ ਲੁੱਟ ਕਰਨਾ ਚਾਹੁੰਦੇ ਨੇ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਆਗੂਆਂ ਦਾ ਕਹਿਣਾ ਐ ਕਿ ਕੰਬਾਈਨ ਦੇ ਡਰਾਈਵਰ ਨੇ ਕਿਸਾਨ ਆਗੂ ਨਾਲ ਗੱਲ ਕਰਵਾਉਣੀ ਚਾਹੀ ਸੀ ਪਰ ਟੋਲ ਪਲਾਜ਼ਾ ਦੇ ਮੈਨੇਜਰ ਨੇ ਗੱਲ ਕਰਨ ਤੋਂ ਨਾਂਹ ਕਰ ਦਿੱਤੀ, ਜਿਸ ਤੋਂ ਬਾਅਦ ਜਥੇਬੰਦੀ ਦੇ ਆਗੂਆਂ ਨੂੰ ਟੋਲ ਪਲਾਜਾ ਤੇ ਆਉਣਾ ਪਿਆ ਐ। ਉਨ੍ਹਾਂ ਕਿਹਾ ਕਿ ਟੋਲ ਪਲਾਜਾ ਨੂੰ ਪਰਚੀ ਮੁਕਤ ਕਰ ਦਿੱਤਾ ਗਿਆ ਐ ਅਤੇ ਜਦੋਂ ਤਕ ਟੋਲ ਪਲਾਜਾ ਪ੍ਰਬੰਧਕ ਕਿਸਾਨਾਂ ਤੇ ਆਮ ਜਨਤਾ ਨਾਲ ਧੱਕਾ ਬੰਦ ਨਹੀਂ ਕਰਦੇ, ਧਰਨਾ-ਪ੍ਰਦਰਸ਼ਨ ਜਾਰੀ ਰੱਖਿਆ ਜਾਵੇਗਾ।


