ਗੁਰਦਾਸਪੁਰ ’ਚ ਫੌਜੀ ਜਵਾਨ ਦੇ ਘਰ ’ਤੇ ਹਮਲਾ; ਘਰ, ਸਾਮਾਨ ਤੇ ਕਾਰ ਦੀ ਕੀਤੀ ਭੰਨਤੋੜ; ਲੁੱਟ ਕੇ ਬਚਾਈ ਜਾਨ, ਪੁਲਿਸ ਕਰ ਰਹੀ ਜਾਂਚ

0
13

ਗੁਰਦਾਸਪੁਰ ਦੇ ਪਿੰਡ ਭਾਗੋਕਾਵਾਂ ਵਿਖੇ ਬੀਤੀ ਦੇਰ ਸ਼ਾਮ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਸਰਹੱਦ ’ਤੇ ਤੈਨਾਤ ਬੀਐਸਐਫ ਜਵਾਨ ਦੇ ਘਰ ਉਤੇ ਪਿੰਡ ਦੇ ਹੀ ਕੁੱਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਘਟਨਾ ਵੇਲੇ  ਘਰ ਅੰਦਰ ਉਸ ਦੀ ਪਤਨੀ, ਬੱਚੇ ਤੇ ਪਿਤਾ ਮੌਜੂਦ ਸਨ। ਹਮਲਾਵਰਾਂ ਨੇ ਘਰ ਅੰਦਰ ਖੜ੍ਹੀ ਕਾਰ ਤੋਂ ਇਲਾਵਾ ਸਾਰਾ ਸਾਮਾਨ ਬੂਰੀ ਤਰ੍ਹਾਂ ਤੋੜ ਦਿੱਤਾ ਐ। ਪਰਿਵਾਰਕ ਮੈਂਬਰਾਂ ਨੇ ਘਰ ਅੰਦਰ ਲੁਕ ਕੇ ਆਪਣੀ ਜਾਨ ਬਚਾਈ ਐ। ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।
ਫੌਜੀ ਜਵਾਨ ਗੁਰਵਿੰਦਰ ਸਿੰਘ ਦੀ ਪਤਨੀ ਪ੍ਰਵੀਨ ਕੁਮਾਰੀ ਦੱਸਣ ਮੁਤਾਬਕ ਬੀਤੀ ਸ਼ਾਮ ਉਹ ਘਰ ਵਿਚ ਇਕੱਲੀ ਸੀ ਮੇਰਾ ਸਹੁਰਾ ਬਾਹਰ ਕੰਮ ਕਰ ਰਿਹਾ ਸੀ ਕਿ ਅਚਾਨਕ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਘਰ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਘਰ ਦੇ ਦਰਵਾਜ਼ੇ ਤੋੜ ਕੇ ਘਰ ਅੰਦਰ ਦਾਖਲ ਹੋ ਕੇ ਕਾਰ ਤੇ ਸਾਰਾ ਸਾਮਾਨ ਤਹਿਸ ਨਹਿਸ ਕਰ ਦਿੱਤਾ ਅਤੇ ਮੈਂ ਭੱਜ ਕੇ ਕਮਰੇ ਵਿੱਚ ਜਾ ਕੇ ਕੁੰਡੀ ਲਗਾ ਕੇ ਆਪਣੀ ਤੇ ਬੱਚਿਆਂ ਦੀ ਬਚਾਈ ਜਾਨ,,, ਦੋਸ਼ੀ ਘਟਨਾ ਨੂੰ ਅੰਜਾਮ ਦੇਣ ਤੋਂ ਕੁਝ ਦੇਰ ਬਾਅਦ ਫਿਰ ਆਏ ਅਤੇ ਫਿਰ ਧਮਕਾਇਆ ਕਿ ਜੇਕਰ ਪੁਲਿਸ ਨੂੰ ਦੱਸਿਆ ਤਾਂ ਉਹ ਹਾਲ ਕੀਤਾ ਜਾਵੇਗਾ ਜਿਸ ਬਾਰੇ ਤੁਸੀਂ ਸੋਚਿਆ ਨਹੀਂ ਹੋਵੇਗਾ।  ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here