ਪੀਯੂ ਵਿਦਿਆਰਥੀ ਜਥੇਬੰਦੀਆਂ ਵੱਲੋਂ ਹੜਤਾਲ ਦਾ ਐਲਾਨ; ਹਲਫਨਾਮੇ ਦੇ ਮੁੱਦੇ ਤੋਂ ਨਰਾਜ ਹੋ ਚੁੱਕਿਆ ਕਦਮ

0
45

ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀਆਂ ਜਥੇਬੰਦੀਆਂ  ਹਲਫਨਾਮੇ ਦੇ ਮੁੱਦੇ ਨੂੰ ਲੈ ਕੇ ਹੜਤਾਲ ਦਾ ਐਲਾਨ ਕੀਤਾ ਐ। ਜਥੇਬੰਦੀਆਂ 30 ਅਕਤੂਬਰ ਤੋਂ ਵੀਸੀ ਦਫਤਰ ਅੱਗੇ ਹੜਤਾਲ ਤੇ ਬੈਠਣਗੀਆਂ। ਵਿਦਿਆਰਥੀ ਜਥੇਬੰਦੀਆਂ  ਕਹਿਣਾ ਐ ਕਿ ਯੂਨੀਵਰਸਿਟੀ ਮੈਨੇਜਮੈਂਟ ਵਿਦਿਆਰਥੀਆਂ ਤੋਂ ਪ੍ਰਦਰਸ਼ਨ ਦਾ ਜਮਹੂਰੀ ਹੱਕ ਖੋਹਣ ਲਈ ਹਲਫਨਾਮੇ ਦੀ ਰਾਜਨੀਤੀ ਖੇਡ ਰਹੀ ਐ, ਜਿਸ ਨੂੰ ਲੈ ਕੇ ਵਿਦਿਆਰਥੀਆਂ ਨੇ ਹੜਤਾਲ ਕਰਨ ਦਾ ਫੈਸਲਾ ਲਿਆ ਐ।
ਵਿਦਿਆਰਥੀਆਂ ਦਾ ਕਹਿਣਾ ਐ ਇਕ ਹਲਫ਼ਨਾਮੇ ਲੈਣਾ ਵਿਦਿਆਰਥੀਆਂ ਦੇ ਅਧਿਕਾਰਾਂ ਦੀ ਉਲੰਘਣਾ ਹੈ। ਅਸੀਂ ਸਾਰੇ ਵਿਦਿਆਰਥੀ ਹਾਂ, ਅਪਰਾਧੀ ਨਹੀਂ।  ਇਹ ਮੁੱਦਾ ਪਿਛਲੀਆਂ ਚੋਣਾਂ ਦੌਰਾਨ ਉਠਾਇਆ ਗਿਆ ਸੀ, ਜਿਸ ਕਾਰਨ ਹਾਈ ਕੋਰਟ ਵਿੱਚ ਸੁਣਵਾਈ ਹੋਈ। ਹਾਲਾਂਕਿ, ਪੰਜਾਬ ਯੂਨੀਵਰਸਿਟੀ ਨੇ ਅਜੇ ਵੀ ਹਲਫ਼ਨਾਮੇ ‘ਤੇ ਆਪਣੀ ਸਥਿਤੀ ਸਪੱਸ਼ਟ ਨਹੀਂ ਕੀਤੀ ਹੈ, ਅਤੇ ਵਿਦਿਆਰਥੀ ਜਥੇਬੰਦੀਆਂ ਦਾ ਇਲਜਾਮ ਐ ਕਿ ਹਲਫ਼ਨਾਮੇ ਅਜੇ ਵੀ ਲਏ ਜਾ ਰਹੇ ਹਨ ਜੋ ਵਿਦਿਆਰਥੀ ਅਧਿਕਾਰਾਂ ਦੀ ਉਲੰਘਣਾ ਐ।
ਇਸ ਹਲਫ਼ਨਾਮੇ ਦੇ ਅਨੁਸਾਰ, ਵਿਦਿਆਰਥੀ ਬਿਨਾਂ ਇਜਾਜ਼ਤ ਦੇ ਕਿਸੇ ਵੀ ਤਰ੍ਹਾਂ ਦਾ ਵਿਰੋਧ ਜਾਂ ਪ੍ਰਦਰਸ਼ਨ ਨਹੀਂ ਕਰ ਸਕਦੇ। ਇਸ ਸੰਬੰਧੀ, ਵਿਦਿਆਰਥੀ ਪਾਰਟੀਆਂ ਦਾ ਕਹਿਣਾ ਹੈ ਕਿ ਉਹ ਹੁਣ 30 ਅਕਤੂਬਰ ਤੋਂ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ 24/7 ਹੜਤਾਲ ਅਤੇ ਵਿਰੋਧ ਪ੍ਰਦਰਸ਼ਨ ਕਰਨਗੇ ਜਦੋਂ ਤੱਕ ਇਹ ਫੈਸਲਾ ਉਲਟਾ ਨਹੀਂ ਜਾਂਦਾ, ਉਹ ਉਦੋਂ ਤੱਕ ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ।

LEAVE A REPLY

Please enter your comment!
Please enter your name here