ਬਰਨਾਲਾ ਡੀਸੀ ਦਫਤਰ ਅੱਗੇ ਸਰਪੰਚਾਂ ਦਾ ਪ੍ਰਦਰਸ਼ਨ; ਗਾਇਕ ਗੁਲਾਬ ਸਿੱਧੂ ਖਿਲਾਫ ਕਾਰਵਾਈ ਦੀ ਕੀਤੀ ਮੰਗ

0
71

ਗਾਇਕ ਗੁਲਾਬ ਸਿੱਧੂ ਵੱਲੋਂ ਆਪਣੇ ਗਾਣੇ ਵਿਚ ਸਰਪੰਚਾਂ ਬਾਰੇ ਬੋਲੇ ਸ਼ਬਦਾਂ ਦਾ ਮਾਮਲਾ ਲਗਾਤਾਰ ਗਰਮਾਇਆ ਹੋਇਆ ਐ। ਇਸੇ ਨੂੰ ਲੈ ਕੇ ਸਰਪੰਚਾਂ ਨੇ ਅੱਜ ਬਰਨਾਲਾ ਦੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਸਰਪੰਚਾਂ ਨੇ ਗਾਇਕ ਗੁਲਾਬ ਸਿੱਧੂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਸਰਪੰਚਾਂ ਦਾ ਇਲਜਾਮ ਸੀ ਕਿ  ਗੁਲਾਬ ਸਿੱਧੂ ਪਬਲਿਕ ਸਿਟੀ ਅਤੇ ਫੇਮ ਲੈਣ ਲਈ ਸਰਪੰਚਾਂ ਦਾ ਨਾਮ ਲੈ ਕੇ ਵਿਵਾਦਿਤ ਸ਼ਬਦਾਵਲੀ ਵਰਤ ਰਿਹਾ ਐ।  ਸਰਪੰਚਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਗੁਲਾਬ ਸਿੱਧੂ ਨੇ ਜਨਤਕ ਤੌਰ ਤੇ ਮੁਆਫੀ ਨਾ ਮੰਗੀ ਤਾਂ ਉਹ ਉਸ ਦੇ ਪਿੰਡਾਂ ਵਿਚ ਹੋਣ ਵਾਲੇ ਪ੍ਰੋਗਰਾਮਾਂ ਦਾ ਵਿਰੋਧ ਕਰਨਗੇ।
ਦੱਸਣਯੋਗ ਐ ਕਿ ਗੁਲਾਬ ਸਿੱਧੂ ਵੱਲੋਂ ਗਾਏ ਗੀਤ ਵਿੱਚ “ਸਣੇ ਸਰਪੰਚ ਸਾਰਾ ਪਿੰਡ ਕੁੱਟ ਦੂ” ਦੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ, ਜਿਸ ਨੂੰ ਲੈ ਕੇ ਸਰਪੰਚਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਐ। ਇਸੇ ਨੂੰ ਲੈ ਕੇ ਅੱਜ ਜ਼ਿਲਾ ਬਰਨਾਲਾ ਨਾਲ ਸੰਬੰਧਿਤ ਪਿੰਡਾਂ ਦੇ ਸੈਂਕੜੇ ਸਰਪੰਚਾਂ ਨੇ ਇਕੱਠੇ ਹੋ ਕੇ ਡੀਸੀ ਦਫਤਰ ਬਰਨਾਲਾ ਗੇਟ ਬਾਹਰ ਪੰਜਾਬੀ ਗਾਇਕ ਗੁਲਾਬ ਸਿੱਧੂ ਖਿਲਾਫ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟ ਕੀਤਾ। ਇਸ ਮੌਕੇ ਸਰਪੰਚ ਕਰਨਦੀਪ ਸਿੰਘ, ਸਰਪੰਚ ਰਾਮ ਸਿੰਘ, ਸਰਪੰਚ ਦਵਿੰਦਰ ਸਿੰਘ, ਸਰਪੰਚ ਜਗਸੀਰ ਸਿੰਘ, ਸਰਪੰਚ ਹਰਚਰਨ ਸਿੰਘ, ਸਰਪੰਚ ਜਗਸੀਰ ਸਿੰਘ ਸਰਪੰਚ ਗੁਰਜਿੰਦਰ ਸਿੰਘ ਤੋਂ ਇਲਾਵਾ ਕਈ ਸਰਪੰਚਾਂ ਨੇ ਪੰਜਾਬੀ ਗਾਇਕ ਗੁਲਾਬ ਸਿੱਧੂ ਤੇ ਗੰਭੀਰ ਦੋਸ਼ ਲਾ ਦੇ ਕਹਿ ਕੇ ਗੁਲਾਬ ਸਿੱਧੂ ਪੰਜਾਬੀ ਗਾਇਕ ਹੈ। ਸਰਪੰਚਾਂ ਦੀ ਉਸ ਨਾਲ ਕੋਈ ਵੀ ਨਿੱਜੀ ਲੜਾਈ ਨਹੀਂ ਪਰ ਅੱਜ ਸਰਪੰਚ ਇਕੱਠੇ ਹੋ ਕੇ ਉਸ ਖਿਲਾਫ ਰੋਸ ਪ੍ਰਦਰਸ਼ਨ ਇਸ ਲਈ ਕਰ ਰਹੇ ਹਨ।
ਕੁਝ ਸਰਪੰਚਾਂ ਨੇ ਇਹ ਵੀ ਦੋਸ਼ ਲਾਏ ਕਿ ਵਾਧੂ ਦੀ ਫੇਮ ਲੈਣ ਲਈ ਅਤੇ ਪਬਲਿਕ ਸਿਟੀ ਲਈ ਸਰਪੰਚਾਂ ਦਾ ਨਾਮ ਲੈ ਕੇ ਨਾਮ ਚਮਕਾਉਣ ਦੀ ਕਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਚਰਚਾ ਵਿੱਚ ਰਹੇ। ਪਿੰਡ ਦੇ ਸਰਪੰਚਾਂ ਨੇ ਚੇਤਾਵਨੀ ਦਿੰਦੇ ਕਿਹਾ ਕੇ ਜਿੰਨਾ ਸਮਾਂ ਗੁਲਾਬ ਸਿੱਧੂ ਸਰਪੰਚਾਂ ਦੇ ਵੱਡੇ ਇਕੱਠ ਵਿੱਚ ਖੁਦ ਆਪ ਆਕੇ ਮਾਫੀ ਨਹੀਂ ਮੰਗਦਾ ਇੰਨਾ ਸਮਾਂ ਪਿੰਡਾਂ ਦੇ ਵਿੱਚ ਇਸ ਦਾ ਕੋਈ ਵੀ ਅਖਾੜਾ ਜਾਂ ਪ੍ਰੋਗਰਾਮ ਨਹੀਂ ਕਰਵਾਇ ਜਾਵੇਗਾ।
ਮਾਮਲੇ ਨੂੰ ਲੈ ਕੇ ਜਦ ਗੁਲਾਬ ਸਿੱਧੂ ਦੇ ਪਿੰਡ ਫਰਵਾਹੀ ਦੇ ਸਰਪੰਚ ਜਗਸੀਰ ਸਿੰਘ ਵੱਲੋਂ ਵੀ ਮਾਮਲੇ ਸੁਲਝਾਉਣ ਲਈ ਪਰਿਵਾਰ ਨਾਲ ਗੱਲ ਕੀਤੀ ਗਈ ਪਰ ਕੋਈ ਚੰਗਾ ਜਵਾਬ ਨਾ ਲਿਆ। ਸਰਪੰਚ ਨੇ ਇਕੱਠ ਵਿੱਚ ਦੱਸਿਆ ਕਿ ਗਾਇਕ ਦੀ  ਮਾਂ ਨੇ ਕਿਹਾ ਕਿ ਗਾਇਕਾਂ ਤੇ ਪਰਚੇ ਹੁੰਦੇ ਹੀ ਰਹਿੰਦੇ ਹਨ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਗਾਇਕ ਗੁਲਾਬ ਸਿੱਧੂ ਨੇ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਮਾਫੀ ਵੀ ਮੰਗ ਲਈ ਸੀ ਪਰ ਪਿੰਡ ਦੇ ਸਰਪੰਚ ਇਸ ਗੱਲ ਤੇ ਅੜੇ ਹੋਏ ਹਨ ਕਿ ਗਾਇਕ ਗੁਲਾਬ ਸਿੱਧੂ ਸਰਪੰਚਾਂ ਦੇ ਵੱਡੇ ਇਕੱਠ ਵਿੱਚ ਆ ਕੇ ਮਾਫੀ ਮੰਗਣ ਅਤੇ ਆਪਣੇ ਅਕਾਊਂਟ ਤੋਂ ਇਸ ਗਾਣੇ ਨੂੰ ਹਟਾਉਣਾ ਅਤੇ ਪੂਰਨ ਤੌਰ ਤੇ ਇਸ ਗਾਣੇ ਨੂੰ ਬੈਨ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਡੀ. ਜੇ ਚਲਾਉਣ ਵਾਲੇ ਲੋਕਾਂ ਨੂੰ ਵੀ ਕਿਹਾ ਕਿ ਜੋ ਇਕ ਕੋਈ ਵੀ ਡੀ.ਜੇ ਤੇ ਇਹ ਗਾਣਾ ਚਲਾਵੇਗਾ ਤਾਂ ਉਸ ਵਿਰੁੱਧ ਵੀ ਸਰਪੰਚ ਇਕੱਠੇ ਹੋ ਕੇ ਕਾਰਵਾਈ ਕਰਵਾਉਣਗੇ। ਜੇਕਰ ਪਿੰਡ ਦਾ ਮਾਹੌਲ ਜਾਂ ਕੋਈ ਲੜਾਈ ਝਗੜਾ ਇਸ ਮਾਮਲੇ ਤੋਂ ਵਧਦਾ ਹੈ ਤਾਂ ਇਸਦਾ ਸਿੱਧਮ ਸਿੱਧੇ ਗਾਇਕ ਗੁਲਾਬ ਸਿੱਧੂ ਜਿੰਮੇਦਾਰ ਹੋਵੇਗਾ। ਸਰਪੰਚਾਂ ਨੇ ਸੋਮਵਾਰ ਨੂੰ ਵੀ ਵੱਡਾ ਇਕੱਠ ਕਰਨ ਦੀ ਗੱਲ ਕਹੀ ਐ।

LEAVE A REPLY

Please enter your comment!
Please enter your name here