ਪਠਾਨਕੋਟ ’ਚ ਮਾਇਨਿੰਗ ਮਹਿਕਮੇ ਤੋਂ ਲੋਕ ਪ੍ਰੇਸ਼ਾਨ; ਪਿੰਡਾਂ ’ਚੋਂ ਗੱਡੀਆਂ ਲੰਘਣ ਖਿਲਾਫ ਕੀਤਾ ਪ੍ਰਦਰਸ਼ਨ

0
44

ਪਠਾਨਕੋਟ ਦੇ ਪਿੰਡਾਂ ਦੇ ਲੋਕ ਮਾਇਨਿੰਗ ਦੀਆਂ ਓਵਰਲੋਡ ਗੱਡੀਆਂ ਦੀ ਆਵਾਜਾਈ ਤੋਂ ਡਾਢੇ ਪ੍ਰੇਸ਼ਾਨ ਨੇ। ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਪਿੰਡਾਂ ਦੀਆਂ ਸੜਕਾਂ ਅਤੇ ਖੇਤਾਂ ਚੋਂ ਓਵਰਲੋਡ ਗੱਡੀਆਂ ਦੀ ਆਵਾਜਾਈ ਖਿਲਾਫ ਪ੍ਰਦਰਸ਼ਨ ਕੀਤਾ ਐ। ਲੋਕਾਂ ਨੇ ਡਿਪਟੀ ਕਮਿਸ਼ਨਰ ਤੋਂ ਇਸ ਮਾਮਲੇ ਵਿਚ ਦਖਲ ਦੇਣ ਦੀ ਮੰਗ ਕੀਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਬਹੇੜੀਆਂ ਦੇ ਸਾਬਕਾ ਸਰਪੰਚ ਵਰਿੰਦਰ ਕੁਮਾਰ ਬੱਬੂ ਅਤੇ ਗੋਪਾਲ ਨੇ ਦੱਸਿਆ ਕਿ ਮਾਈਨਿੰਗ ਦੀਆਂ ਗੱਡੀਆਂ ਲੋਡ ਹੋਣ ਤੋਂ ਬਾਦ ਉਹਨਾਂ ਦੇ ਪਿੰਡ ਦੀ ਜਮੀਨ ਵਿਚੋਂ ਲੰਘ ਰਹੀਆਂ ਹਨ ਜਿਸ ਕਾਰਨ ਪਿੰਡ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ।
ਉਹਨਾਂ ਦੱਸਿਆ ਕਿ ਇਹ ਪਿੰਡ ਦੇ ਮੋਹਤਵਰ ਆਗੂਆਂ ਦੀ ਸਹਿਮਤੀ ਨਾਲ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਸੰਬੰਧ ਵਿੱਚ ਪੰਚਾਇਤ ਵੀ ਕੁਝ ਨਹੀਂ ਕਰ ਰਹੀ ਹੈ, ਜਿਸ ਕਾਰਨ ਪੰਚਾਇਤ ਦੀ ਮਿਲੀ ਭਗਤ ਦਾ ਕੰਮ ਸਿਧੇ ਤੌਰ ਤੇ ਨਜ਼ਰ ਆ ਰਿਹਾ ਹੈ।  ਉਹਨਾਂ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਅਪੀਲ ਕੀਤੀ ਹੈ ਕਿ ਇਸ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਪਿੰਡ ਦੇ ਸਰਪੰਚ ਹਰਜੀਤ ਕੁਮਾਰ ਨੇ ਦੱਸਿਆ ਕਿ ਜਿਹੜੀ ਪੋਕਲੈਂਡ ਨਾਲ ਜਮੀਨ ਪੁੱਟੀ ਜਾ ਰਹੀ ਹੈ, ਉਹ ਕਿਸੇ ਦੀ ਮਾਲਕੀ ਹੈ, ਉਹਨਾਂ ਦੱਸਿਆ ਕਿ ਗੱਡੀਆਂ ਗੁਜ਼ਰਨ ਵਿੱਚ ਜੋ ਉਹਨਾਂ ਦੇ ਪਿੰਡ ਦਾ ਰਸਤਾ ਵਰਤਿਆ ਜਾ ਰਿਹਾ ਉਸ ਨੂੰ ਜਲਦੀ ਹੀ ਬੰਦ ਕਰਵਾ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here