ਲੁਧਿਆਣਾ ’ਚ ਟਲਿਆ ਬੱਚਿਆਂ ਨਾਲ ਵੱਡਾ ਹਾਦਸਾ; ਹਾਈਵੋਲਟੇਜ ਤਾਰਾਂ ਨਾਲ ਟਕਰਾਈ ਸਕੂਲੀ ਬੱਸ; ਬੱਸ ’ਚ ਸਵਾਰ ਸੀ 55 ਬੱਚੇ, ਪੁਲਿਸ ਕਰ ਰਹੀ ਜਾਂਚ

0
51

 

ਲੁਧਿਆਣਾ ਦੇ ਕੋਛੜ ਮਾਰਕੀਟ ਇਲਾਕੇ ਵਿੱਚ ਅੱਜ ਉਸ ਵੇਲੇ ਇਕ ਵੱਡਾ ਹਾਦਸਾ ਟਲ ਗਿਆ ਜਦੋਂ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਸਕੂਲੀ ਬੱਸ ਹਾਈ-ਵੋਲਟੇਜ ਤਾਰਾਂ ਨਾਲ ਟਕਰਾ ਗਈ। ਘਟਨਾ ਵੇਲੇ ਬੱਸ ਵਿਚ 55 ਬੱਚੇ ਸਵਾਰ ਸਨ। ਗਨੀਮਤ ਇਹ ਰਹੀ ਕਿ ਬੱਸ ਵਿਚ ਸਵਾਰ ਸਾਰੇ ਬੱਚੇ ਸੁਰੱਖਿਅਤ ਹਨ। ਜਾਣਕਾਰੀ ਅਨੁਸਾਰ ਇਹ ਬੱਸ ਸੰਗਰੂਰ ਤੋਂ ਖੇਡ ਮੁਕਾਬਲੇ ਲਈ ਲਗਭਗ 55 ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਬੱਸ ਦੇ ਹਾਈ ਵੋਲਟੇਜ ਤਾਰਾਂ ਨਾਲ ਟਕਰਾਉਣ ਤੋਂ ਬਾਦ ਇਲਾਕੇ ਦੀ ਬੱਤੀ ਗੁੱਲ ਹੋ ਗਈ। ਮੌਕੇ ਤੇ ਮੌਜਦ ਲੋਕਾਂ ਨੇ ਬੱਚਿਆਂ ਨੂੰ ਤੁਰੰਤ ਬਾਹਰ ਕੱਢ ਕੇ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ।  ਬਿਜਲੀ ਮੁਲਾਜਮਾਂ ਨੇ ਮੌਕੇ ‘ਤੇ ਪਹੁੰਚ ਕੇ ਲਾਈਨ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪ੍ਰਤੱਖਦਰਸ਼ੀਆਂ ਮੁਤਾਬਕ ਬੱਸ ਡਰਾਈਵਰ ਨੂੰ ਸੜਕ ਕਿਨਾਰੇ ਲਟਕਦੀਆਂ ਤਾਰਾਂ ਦਿਖਾਈ ਨਹੀਂ ਦਿੱਤੀਆਂ, ਜਿਸ ਕਾਰਨ ਬੱਸ ਅਚਾਨਕ ਤਾਰਾਂ ਨਾਲ ਟਕਰਾਅ ਗਈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਨੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here