ਗੁਰਦਾਸਪੁਰ ’ਚ ਫੌਜੀ ਭਰਾਵਾਂ ਨੂੰ ਲਗਾਤਾਰ ਆ ਰਹੇ ਫਿਰੌਤੀ ਦੇ ਫੋਨ/ ਬੱਚਿਆਂ ਨੂੰ ਅਗਵਾ ਦੀ ਧਮਕੀ ਦੇ ਕੇ ਮੰਗੀ ਜਾ ਰਹੀ 3 ਲੱਖ ਫਿਰੌਤੀ/ ਦਹਿਸ਼ਤ ’ਚ ਪਰਿਵਾਰ, ਪੁਲਿਸ ਨਹੀਂ ਕਰ ਰਹੀ ਪੁਖਤਾ ਕਾਰਵਾਈ

0
75

ਪੰਜਾਬ ਅੰਦਰ ਫਿਰੌਤੀ ਲਈ ਧਮਕੀਆਂ ਮਿਲਣ ਦਾ ਸਿਲਸਿਲਾ ਥੰਮ ਨਹੀਂ ਰਿਹਾ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਡੇਰੇ ਪਠਾਣਾ ਤੋਂ ਸਾਹਮਣੇ ਆਇਆ ਐ, ਜਿੱਥੇ ਦੋ ਫੌਜੀ ਭਰਾਵਾਂ ਨੂੰ ਫਿਰੌਤੀ ਲਈ ਲਗਤਾਰ ਧਮਕੀਆਂ ਮਿਲ ਰਹੀਆਂ ਨੇ। ਫੌਜੀ ਭਰਾਵਾਂ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਫੋਨ ਕਰ ਕੇ 3 ਲੱਖ ਰੁਪਏ ਮੰਗੇ ਜਾ ਰਹੇ ਨੇ ਅਤੇ ਪੈਸੇ ਨਾ ਦੇਣ ਦੀ ਸੂਰਤ ਵਿਚ ਬੱਚਿਆਂ ਨੂੰ ਅਗਵਾ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ। ਐਨਾ ਹੀ ਨਹੀਂ, ਫਿਰੌਤੀ ਮੰਗਣ ਵਾਲੇ ਮੁਲਜਮ ਉਨ੍ਹਾਂ ਦੇ ਘਰ ਤਕ ਪਹੁੰਚ ਗਏ ਅਤੇ ਗਾਲੀ-ਗਲੋਚ ਕਰਦਿਆਂ ਗੱਲ ਨਾ ਮੰਨਣ ਤੇ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਪਰਿਵਾਰ ਦੇ ਇਲਜਾਮ ਐ ਕਿ ਉਨ੍ਹਾਂ ਨੇ ਘਟਨਾ ਦੀ ਥਾਣੇ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਅਗਵਾਕਾਰਾਂ ਦੇ ਦੱਸੇ ਟਿਕਾਣੇ ਤੇ ਪਹੁੰਚ ਕੇ 5 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਪਰ ਹੁਣ ਪੁਲਿਸ ਪੁਖਤਾ ਸਬੂਤ ਨਾ  ਹੋਣ ਦਾ ਹਵਾਲਾ ਦਿੰਦਿਆਂ ਕਾਰਵਾਈ ਨਹੀਂ ਕਰ ਰਹੀ। ਫੌਜੀ ਭਰਾਵਾਂ ਦਾ ਕਹਿਣਾ ਐ ਕਿ ਉਨ੍ਹਾਂ ਦਾ ਪਰਿਵਾਰ ਖੌਫ ਦੇ ਮਾਹੌਲ ਵਿਚ ਦਿਨ-ਕੱਟੀ ਕਰ ਰਿਹਾ ਐ। ਉਨ੍ਹਾਂ  ਮੁੱਖ ਮੰਤਰੀ ਭਗਵੰਤ ਮਾਨ ਤੋਂ ਨੁਕਸਾਨ ਤੋਂ ਪਹਿਲਾਂ ਕਾਰਵਾਈ ਦੀ ਮੰਗ ਕੀਤੀ ਐ। ਇਸ ਸਬੰਧੀ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ ਅਧਿਕਾਰੀਆਂ ਦਾ ਕਹਿਣਾ ਐ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਐ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਦੱਸਣਯੋਗ ਐ ਕਿ ਬੀਤੇ ਦਿਨ ਇਕ ਸਾਬਕਾ ਫੌਜੀ ਦੀ ਫਰੌਤੀ ਨਾ ਦੇਣ ਬਦਲੇ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਵੱਲੋਂ ਮੁਲਜਮਾਂ ਨੂੰ ਗ੍ਰਿਫਤਾਰ ਕਰ ਲੈਣ ਦੇ ਬਾਵਜੂਦ ਪੁਖਤਾ ਕਾਰਵਾਈ ਨਾ ਕਰਨਾ ਵੱਡੇ ਸਵਾਲ ਖੜ੍ਹੇ ਕਰਦਾ ਐ।

LEAVE A REPLY

Please enter your comment!
Please enter your name here