ਮਾਛੀਵਾੜਾ ਦੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਪਹੁੰਚੇ ਜਥੇਦਾਰ ਗੜਗੱਜ/ ਸੰਗਤਾਂ ਨੂੰ ਗੁਰੂ ਘਰ ਤੋਂ ਸੇਧ ਲੈ ਕੇ ਗੁਰੂ ਆਸੇ ਮੁਤਾਬਕ ਵਿਚਰਨ ਦੀ ਕੀਤੀ ਅਪੀਲ/ ਕਿਹਾ, ਮਾਛੀਵਾੜਾ ਦੇ ਜੰਗਲਾਂ ’ਚੋਂ ਨਿਕਲਦਾ ਐ ਸਿੱਖੀ ਦੀ ਚੜ੍ਹਦੀਕਲਾ ਦਾ ਰਾਹ

0
46

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਪੁੱਜੇ ਜਿੱਥੇ ਉਨ੍ਹਾਂ ਨਤਮਸਤਕ ਹੋਣ ਉਪਰੰਤ ਪਵਿੱਤਰ ਖੂਹ ਅਤੇ ਜੰਡ ਸਾਹਿਬ ਦੇ ਦਰਸ਼ਨ ਕੀਤੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਦਸਮ ਪਿਤਾ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ਮਾਛੀਵਾੜਾ ਸਾਹਿਬ ਬੜਾ ਮੁਕੱਦਸ ਅਸਥਾਨ ਹੈ ਜਿੱਥੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਗੁਰੂ ਸਾਹਿਬ ਨੇ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਸ਼ਬਦ ਉਚਾਰ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਕਿਹਾ ਕਿ ਮਾਛੀਵਾੜਾ ਸਾਹਿਬ ਦੇ ਜੰਗਲਾਂ ’ਚੋਂ ਹੀ ਸਿੱਖੀ ਦੀ ਚੜ੍ਹਦੀਕਲਾ ਦਾ ਰਾਹ ਨਿਕਲਦਾ ਹੈ ਕਿਉਂਕਿ ਇਹ ਜੰਗਲ ਹੀ ਸਾਨੂੰ ਦੱਸਦੇ ਹਨ ਕਿ ਔਖਾ ਤੋਂ ਔਖਾ ਸਮਾਂ ਹੋਵੇ ਅਤੇ ਰੱਬ ਦੇ ਆਸਰੇ ਸਾਰੀਆਂ ਮੁਸ਼ਕਿਲਾਂ ਤੋਂ ਬਾਹਰ ਨਿਕਲ ਆਉਂਦੇ ਹਾਂ। ਉਨ੍ਹਾਂ ਕਿਹਾ ਕਿ ਹਰ ਸਿੱਖ ਨੂੰ ਇਸ ਪਵਿੱਤਰ ਧਰਤੀ ਨੂੰ ਸਿਜਦਾ ਕਰਨ ਲਈ ਆਉਣਾ ਚਾਹੀਦਾ ਹੈ ਅਤੇ ਇੱਥੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਸੰਗਤ ਨੂੰ ਗੁਰੂ ਸਾਹਿਬਾਨ ਤੋਂ ਸੇਧ ਲੈ ਕੇ ਸਿੱਖੀ ਸਵਰੂਪ ਵਿਚ ਸਜ ਕੇ ਗੁਰੂ ਆਸੇ ਅਨੁਸਾਰ ਵਿਚਰਨ ਦੀ ਅਪੀਲ ਕੀਤੀ। ਕਰਤਾਰਪੁਰ ਲਾਘੇ ਰਾਹੀਂ ਸੰਗਤ ਦੀ ਘਟਦੀ ਆਮਦ ਬਾਰੇ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੀ ਚਰਨ ਛੋਹ ਧਰਤੀ ਤੇ ਹਰ ਸਿੱਖ ਨੂੰ ਜਾਣਾ ਚਾਹੀਦਾ ਐ। ਭਾਰਤ-ਪਾਕਿ ਤਣਾਅ ਬਾਰੇ ਉਨ੍ਹਾਂ ਕਿਹਾ ਕਿ ਜੰਗ ਕਿਸੇ ਮਸਲੇ ਹੱਲ ਨਹੀਂ ਐ, ਇਸ ਲਈ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਮਿਲ-ਬੈਠ ਕੇ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਐ।

LEAVE A REPLY

Please enter your comment!
Please enter your name here