ਪੰਜਾਬ ਮਾਨਸਾ ’ਚ ਬੱਸ ਨੇ ਬੁਝਾਏ ਦੋ ਘਰਾਂ ਦੇ ਚਿਰਾਗ; ਸਕੂਲ ਜਾਂਦਿਆਂ ਨੂੰ ਸਰਕਾਰੀ ਬੱਸ ਨੇ ਮਾਰੀ ਟੱਕਰ; ਪਰਿਵਾਰ ਨੇ ਡਰਾਈਵਰ ਖਿਲਾਫ ਮੰਗੀ ਕਾਰਵਾਈ By admin - October 18, 2025 0 59 Facebook Twitter Pinterest WhatsApp ਮਾਨਸਾ ਜ਼ਿਲ੍ਹੇ ਦੇ ਪਿੰਡ ਲਾਲਿਆਬਾਲੀ ਵਿਚ ਪੀਆਰਟੀਸੀ ਦੀ ਬੱਸ ਵੱਲੋਂ ਕੁਚਲੇ ਜਾਣ ਕਾਰਨ ਦੋ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ 7 ਸਾਲਾ ਸੋਨੂੰ ਅਤੇ 12 ਸਾਲਾ ਮੀਨਾ ਸਕੂਟੀ ਤੇ ਸਵਾਰ ਹੋ ਕੇ ਸਕੂਲ ਜਾ ਰਹੇ ਸਨ ਕਿ ਰਸਤੇ ਵਿਚ ਪੀਆਰਟੀਸੀ ਦੀ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸੇ ਦੌਰਾਨ ਘਟਨਾ ਸਥਾਨ ਦੀਆਂ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ। ਪੁਲਿਸ ਨੇ ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਉਧਰ ਘਟਨਾ ਨੂੰ ਲੈ ਕੇ ਪਰਿਵਾਰ ਦੇ ਲੋਕਾਂ ਅੰਦਰ ਭਾਰੀ ਗੁੱਸਾ ਪਾਇਆ ਜਾ ਰਿਹਾ ਐ। ਪਰਵਾਰ ਦਾ ਕਹਿਣਾ ਐ ਕਿ ਸਰਕਾਰੀ ਬੱਸਾਂ ਨੂੰ ਗੈਰ-ਹੁਨਰਮੰਦ ਕਰਮਚਾਰੀ ਚਲਾਉਂਦੇ ਹਨ ਜੋ ਅਕਸਰ ਨਸ਼ੇੜੀ ਹੁੰਦੇ ਹਨ। ਪਰਿਵਾਰ ਨੇ ਬੱਸ ਦੇ ਡਰਾਇਵਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਘਟਨਾ ਤੋਂ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਬੱਸ ਨੂੰ ਜ਼ਬਤ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਇਸ ਦੌਰਾਨ ਅਜਿਹੀ ਹੀ ਇਕ ਹੋਰ ਘਟਨਾ ਵਾਪਰੀ ਐ ਜਿਸ ਵਿਚ ਇੱਕ ਹੋਰ ਸਰਕਾਰੀ ਬੱਸ ਨੇ ਇੱਕ ਵਾਹਨ ਨੂੰ ਟੱਕਰ ਮਾਰ ਦਿੱਤੀ। ਗਨੀਮਤ ਇਹ ਰਹੀ ਇਕ ਇਸ ਹਾਦਸੇ ਵਿਚ ਕੋਈ ਜਾਨੀ ਹਾਨੀ ਨਹੀਂ ਹੋਈ ਜਦਕਿ ਵਾਹਨ ਨੂੰ ਕਾਫੀ ਨੁਕਸਾਨ ਪਹੁੰਚਿਆ ਐ।