ਪੀਆਰਟੀਸੀ ਮੁਲਾਜ਼ਮ 23 ਨੂੰ ਕਰਨਗੇ ਚੱਕਾ ਜਾਮ; ਜ਼ਿਮਨੀ ਚੋਣ ’ਚ ਪ੍ਰਚਾਰ ਦੀ ਚਿਤਾਵਨੀ; ਕਿਹਾ, ਮੰਗ ਨਾ ਮੰਨੀ ਤਾਂ ਬੱਸਾਂ ’ਚ ਕਰਾਂਗੇ ਪ੍ਰਚਾਰ

0
41

ਪੀਆਰਟੀਸੀ ਮੁਲਾਜਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਐ। ਮੁਲਾਜਮਾਂ 23 ਨੂੰ ਚੱਕਾ ਜਾਮ ਕਰਨ ਅਤੇ ਮੰਗਾਂ ਮੰਨਣ ਦੀ ਸੂਰਤ 25 ਤੇ 26 ਤਰੀਕ ਨੂੰ ਤਰਨ ਤਾਰਨ ਜ਼ਿਮਨੀ ਚੋਣ ’ਚ ਸਰਕਾਰ ਖਿਲਾਫ ਪ੍ਰਚਾਰ ਦੀ ਚਿਤਾਵਨੀ ਦਿੱਤੀ ਐ। ਚੰਡੀਗੜ੍ਹ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਯੂਨੀਅਨ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ ਕਿ ਸਰਕਾਰ ਨੇ ਅਨੇਕਾਂ ਮੀਟਿੰਗਾਂ ਤੋਂ ਬਾਦ ਵੀ ਮੰਗਾਂ ਨਹੀਂ ਮੰਨੀਆਂ, ਜਿਸ ਕਾਰਨ ਉਹ ਇਸ ਵਾਰ ਵੀ ਕਾਲੀ ਦਿਵਾਲੀ ਮਨਾਉਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਛੇਤੀ ਨਾ ਮੰਨੀ ਤਾਂ ਉਹ ਸਰਕਾਰੀ ਬੱਸਾਂ ਅੰਦਰ ਸਰਕਾਰ ਖਿਲਾਫ ਪ੍ਰਚਾਰ ਆਰੰਭ ਦੇਣਗੇ।
ਯੂਨੀਅਰ ਆਗੂ ਰੇਸ਼ਮ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਦੋ ਮੀਟਿੰਗਾਂ ਕਰ ਚੁੱਕੇ ਨੇ। ਇਸ ਤੋਂ ਇਲਾਵਾ 52 ਹੋਰ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਅਜੇ ਤਕ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ  ਮੁੱਖ ਮੰਤਰੀ ਨੇ 1 ਜੁਲਾਈ, 2024 ਨੂੰ ਸਾਡੇ ਨਾਲ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਜੋ ਅਜੇ ਵੀ ਅਧੂਰਾ ਐ। ਸਾਡੇ ਵਿਭਾਗ ਵਿੱਚ ਭ੍ਰਿਸ਼ਟਾਚਾਰ ਆਪਣੇ ਸਿਖਰ ‘ਤੇ ਹੈ, ਅਤੇ ਸਰਕਾਰੀ ਟਰਾਂਸਪੋਰਟ ਵਿਭਾਗ ਵਿੱਚ 400 ਬੱਸਾਂ ਪੁਰਾਣੀਆਂ ਹੋ ਗਈਆਂ ਹਨ ਪਰ ਸਰਕਾਰ ਨੇ ਇੱਕ ਵੀ ਵਾਹਨ ਸ਼ਾਮਲ ਨਹੀਂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਕਿਲੋਮੀਟਰ ਸਕੀਮ ਲਿਆਉਣਾ ਚਾਹੁੰਦੀ ਐ, ਜੋ ਸਰਕਾਰੀ ਟਰਾਸਪੋਰਟ ਲਈ ਨੁਕਸਾਨਦਾਇਕ ਹੋਵੇਗਾ।  ਇੱਕ ਬੱਸ ਇੱਕ ਦਿਨ ਵਿੱਚ 800 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ, ਇਸ ਲਈ ਪ੍ਰਾਈਵੇਟ ਟਰਾਂਸਪੋਰਟ ਨੂੰ ਇਸ ਦਾ ਫਾਇਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਕਿਲੋਮੀਟਰ ਸਕੀਮ ਦੀਆਂ ਬੱਸਾਂ ਸ਼ੁਰੂ ਨਾ ਕਰੇ। ਉਨ੍ਹਾਂ ਕਿਹਾ ਕਿ ਇਸ ਦਾ ਸਰਕਾਰ ਨੂੰ ਨੁਕਸਾਨ ਜਦਕਿ ਪ੍ਰਾਈਵੇਟ ਟਰਾਸਪੋਰਟਰਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਅਸੀਂ 23 ਤਰੀਕ ਨੂੰ ਸੜਕਾਂ ਜਾਮ ਕਰਾਂਗੇ ਅਤੇ ਜੇਕਰ ਫਿਰ ਵੀ ਗੱਲ ਨਾ ਮੰਨੀ ਗਈ ਤਾਂ 25 ਅਤੇ 26 ਤਰੀਕ ਨੂੰ ਤਰਨ ਤਾਰਨ ਚ ਸਰਕਾਰ ਖਿਲਾਫ ਚੋਣ ਪ੍ਰਚਾਰ ਕਰਨ ਜਾਵਾਂਗੇ।

LEAVE A REPLY

Please enter your comment!
Please enter your name here