ਫਗਵਾੜਾ ’ਚ ਔਰਤ ਨਾਲ ਭਿਆਨਕ ਹਾਦਸਾ; ਬੱਸ ਹੇਠਾਂ ਆਉਣ ਕਾਰਨ ਕੁਚਲੇ ਦੋਵੇਂ ਪੈਰ

0
62

ਫਗਵਾੜਾ ’ਚ ਇਕ ਔਰਤ ਨਾਲ ਉਸ ਵੇਲੇ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਇਕ ਬੱਸ ਦੀ ਲਪੇਟ ਵਿਚ ਆਉਣ ਕਾਰਨ ਉਸ ਦੇ ਦੋਵੇਂ ਪੈਰ ਬੂਰੀ ਤਰ੍ਹਾਂ ਕੁਚਲੇ ਗਏ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਫੋਨ ਕਰਨ ਦੇ ਬਾਵਜੂਦ ਐਬੂਲੈਂਸ ਨਹੀਂ ਪਹੁੰਚੀ, ਜਿਸ ਤੋਂ ਬਾਅਦ ਪੀੜਤਾਂ ਨੂੰ ਆਟੋ ਵਿਚ ਬਿਠਾ ਕੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਗੰਭੀਰ ਹਾਲਤ ਦੇਖਦਿਆਂ ਰੈਫਰ ਕਰ ਦਿੱਤਾ ਗਿਆ ਐ।  ਮੌਕੇ ਤੇ ਪਹੁੰਚੀ ਪੁਲਿਸ ਨੇ ਬੱਸ ਨੂੰ ਡਰਾਈਵਰ ਸਮੇਤ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਜਾਣਕਾਰੀ ਅਨੁਸਾਰ ਪੀੜਤ ਔਰਤ ਕਰਵਾਚੋਥ ਦੀ ਖਰੀਦਦਾਰੀ ਕਰਨ ਲਈ ਆਈ ਸੀ। ਉਹ ਫਗਵਾੜਾ ਬੱਸ ਅੱਡੇ ਦੇ ਸਾਹਮਣੇ ਮੌਜੂਦ ਸੀ, ਜਿੱਥੇ ਅਚਾਨਕ ਇਕ ਬੱਸ ਦੀ ਲਪੇਟ ਵਿਚ ਆ ਗਈ। ਬੱਸ ਨੇ ਉਸ ਦੇ ਦੋਵੇਂ ਪੈਰਾਂ ਨੂੰ ਕੁੱਚਲ ਦਿੱਤਾ ਸੀ। ਔਰਤ ਦਾ ਚੀਕ-ਚਿਹਾੜਾ ਸੁਣ ਕੇ ਲੋਕ ਇਕੱਠਾ ਹੋ ਗਏ। ਲੋਕਾਂ ਨੇ ਬੱਸ ਡਰਾਈਵਰ ਨੂੰ ਤੇ ਕਾਬੂ ਕਰ ਲਿਆ ਜਿਸ ਨੂੰ ਮੌਕੇ ਤੇ ਪਹੁੰਚੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਐ।
ਮਹਿਲਾ ਨੂੰ ਹਸਪਤਾਲ ਲੈ ਕੇ ਪਹੁੰਚੇ ਰਿਕਸ਼ਾ ਚਾਲਕ ਨੇ ਦੱਸਿਆ ਕਿ ਹਾਦਸੇ ਦੌਰਾਨ ਸਰਕਾਰੀ ਐਂਬੂਲੈਂਸ ਨੂੰ ਕਾਫੀ ਵਾਰ ਫੋਨ ਕਰਨ ਤੇ ਵੀ ਐਂਬੂਲੈਂਸ ਨਹੀਂ ਆਈ, ਤਾਂ ਰਾਹਗੀਰਾਂ ਨੇ ਜਖਮੀ ਮਹਿਲਾ ਨੂੰ ਆਟੋ ਵਿਚ ਬਿਠਾ ਕੇ ਫਗਵਾੜਾ ਦੇ ਸਿਵਿਲ ਹਸਪਤਾਲ ਚ ਭਾਰਤੀ ਕਰਵਾਇਆ ਹੈ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ  ਵੇਖਦਿਆਂ ਰੈਫਰ ਕਰ ਦਿੱਤਾ ਗਿਆ ਹੈ।

 

LEAVE A REPLY

Please enter your comment!
Please enter your name here