ਮੋਗਾ ਦਾ ਨੌਜਵਾਨ ਰੂਸੀ ਜੰਗ ਦੌਰਾਨ ਗੰਭੀਰ ਜ਼ਖਮੀ; ਪਰਿਵਾਰ ਨੇ ਸਰਕਾਰ ਅੱਗੇ ਘਰ ਵਾਪਸੀ ਦੀ ਅਪੀਲ

0
58

ਮੋਗਾ ਵਾਸੀ ਨੌਜਵਾਨ ਦੇ ਰੂਸ ਦੀ ਧਰਤੀ ਤੇ ਗੰਭੀਰ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਐ। ਪੀੜਤ ਦੀ ਪਛਾਣ ਬੂਟਾ ਸਿੰਘ ਵਾਸੀ ਪਿੰਡ ਚੱਕ ਕੰਨੀਆ ਕਲਾਂ, ਜਿਲ੍ਹਾ ਮੋਗਾ ਵਜੋਂ ਹੋਈ ਐ। ਪਰਿਵਾਰ ਦੇ ਦੱਸਣ ਮੁਤਾਬਕ ਬੂਟਾ ਸਿੰਘ ਇਕ ਸਾਲ ਪਹਿਲਾਂ ਰੋਜੀ ਰੋਟੀ ਦੀ ਭਾਲ ਵਿਚ ਰੂਸ ਗਿਆ ਸੀ ਜਿੱਥੇ ਗਲਤ ਅਨਸਰਾਂ ਦੇ ਹੱਥੇ ਚੜ੍ਹ ਗਿਆ, ਜਿਨ੍ਹਾਂ ਨੇ ਉਸ ਨੂੰ ਫੌਜ ਵਿਚ ਭਰਤੀ ਕਰ ਕੇ ਬਿਨਾਂ ਟਰੇਨਿੰਗ ਤੋਂ ਲੜਾਈ ਵਿਚ ਭੇਜ ਦਿੱਤਾ, ਜਿੱਥੇ ਉਹ ਗੰਭੀਰ ਜ਼ਖਮੀ ਹੋ ਗਿਆ ਐ। ਪੀੜਤ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਰਿਵਾਰ ਅੰਦਰ ਸੋਗ ਦੀ ਲਹਿਰ ਐ। ਪੀੜਤ ਪਰਿਵਾਰ ਨੇ ਭਾਰਤ ਸਰਕਾਰ ਅੱਗੇ ਬੂਟਾ ਸਿੰਘ ਦੀ ਸੁਰੱਖਿਅਤ ਘਰ ਵਾਪਸੀ ਦੀ ਮੰਗ ਕੀਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਬੀਤੇ ਦਿਨੀਂ ਇੱਕ ਵੀਡੀਓ ਵਾਇਰਲ ਤੋਂ ਬੂਟਾ ਸਿੰਘ ਦੇ ਮੁਸੀਬਤ ਵਿਚ ਹੋਣ ਦਾ ਪਤਾ ਚੱਲਿਆ ਐ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੀ ਬੂਟਾ ਸਿੰਘ ਨਾਲ ਵੀਡੀਓ ਕਾਲ ਹੋਈ ਐ, ਜਿਸ ਵਿਚ ਉਹ ਇਕ ਹਸਪਤਾਲ ਦਾਖਲ ਦਿਖਾਈ ਦੇ ਰਿਹਾ ਐ ਅਤੇ ਉਸ ਦੀ ਹਾਲਤ ਕਾਫੀ ਗੰਭੀਰ ਐ।  ਉਨ੍ਹਾਂ ਕਿਹਾ ਕਿ ਅਸੀਂ ਵਿਦੇਸ਼ ਮੰਤਰਾਲੇ ਨੂੰ ਵੀ ਚਿੱਠੀ ਲਿਖੀ ਹੈ ਅਤੇ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਹੈ। ਪੀੜਤ ਪਰਿਵਾਰ ਨੇ  ਬੂਟਾ ਸਿੰਘ ਨੂੰ ਜਲਦ ਤੋਂ ਜਲਦ ਵਾਪਸ ਭਾਰਤ ਲਿਆਉਣ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here