ਪੰਜਾਬ ਗੁਰਦਾਸਪੁਰ ’ਚ ਸ਼ੈਲਰ ਐਸੋਸੀਏਸ਼ਨ ਦੀ ਚਿਤਾਵਨੀ; ਝੋਨੇ ਦੀ ਖਰੀਦ ਵੇਲੇ ਕੱਟ ਲਾਉਣ ਵਾਲਿਆਂ ਦਾ ਵਿਰੋਧ; ਕੱਟ ਲਾਉਣ ਵਾਲਿਆਂ ਨੂੰ ਕਾਰਵਾਈ ਦੀ ਤਾੜਨਾ By admin - October 8, 2025 0 45 Facebook Twitter Pinterest WhatsApp ਪਿਛਲੇ ਸਾਲ ਵਾਂਗ ਵੱਧ ਨਮੀ ਦੇ ਨਾਮ ’ਤੇ ਕੱਟ ਲਾਉਣ ਦੀਆਂ ਖਬਰਾਂ ਨੂੰ ਲੈ ਕੇ ਸ਼ੈਲਰ ਐਸੋਸੀਏਸ਼ਨ ਨੇ ਚਿਤਾਵਨੀ ਜਾਰੀ ਕੀਤੀ ਐ। ਸ਼ੈਲਕ ਮਾਲਕਾਂ ਦੀ ਐਸੋਸੀਏਸ਼ਨ ਨੇ ਗੁਰਦਾਸਪੁਰ ਵਿਖੇ ਮੀਟਿੰਗ ਕਰ ਕੇ ਮਸਲੇ ’ਤੇ ਵਿਚਾਰ ਚਰਚਾ ਕੀਤੀ। ਮੀਟਿੰਗ ਤੋਂ ਬਾਦ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ੈਲਰ ਮਾਲਕਾਂ ਨੇ ਕਿਹਾ ਕਿ ਉਨ੍ਹਾਂ ਦੀ ਐਸੋਸੀਏਸ਼ਨ ਦਾ ਕੋਈ ਵੀ ਮੈਂਬਰ 17 ਫੀਸਦੀ ਨਮੀ ਵਾਲੇ ਝੋਨੇ ’ਤੇ ਕੱਟ ਨਹੀਂ ਲਾਵੇਗਾ ਅਤੇ ਜੇਕਰ ਕੋਈ ਅਜਿਹਾ ਕਰਦਾ ਫੜਿਆ ਗਿਆ ਤਾਂ ਉਸ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕੇਂਦਰ ਸਰਕਾਰ ਤੋਂ ਹੜ੍ਹ ਤੇ ਮੀਂਹਾਂ ਕਾਰਨ ਪਏ ਵਿਗਾੜ ਦੇ ਚਲਦਿਆਂ ਖਰੀਦ ਮਾਪਦੰਡਾਂ ਵਿਚ ਰਿਆਇਤ ਦੀ ਮੰਗ ਕੀਤੀ ਤਾਂ ਜੋ ਕਿਸਾਨਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ। ਦੱਸਣਯੋਗ ਐ ਕਿ ਪੰਜਾਬ ਵਿੱਚ ਇਸ ਸਾਲ ਫਿਰ ਮੰਡੀਆਂ ਵਿੱਚ ਵਿਕਣ ਲਈ ਪਹੁੰਚ ਰਹੇ ਝੋਨੇ ਦੀ ਕੀਮਤ ਨੂੰ ਲੱਗ ਰਹੇ ਕੱਟਾਂ ਦੇ ਰੌਲੇ ਕਾਰਨ ਸੈਲਰ ਸਨਅਤ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਜਿਸ ਦੇ ਚਲਦਿਆਂ ਸਮੁੱਚੇ ਜ਼ਿਲ੍ਹਾ ਗੁਰਦਾਸਪੁਰ ਦੀ ਸੈਲਰ ਅਸੈਸੂਏਸ਼ਨ ਨੇ ਇੱਕ ਹੰਗਾਮੀ ਮੀਟਿੰਗ ਕੀਤੀ। ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਦੀ ਅਗਵਾਈ ਵਿੱਚ ਮੌਜੂਦਾ ਹਾਲਾਤਾਂ ਉੱਤੇ ਗੱਲਬਾਤ ਕੀਤੀ ਗਈ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਹਰੁਵਾਲ ਕਿਹਾ ਕਿ ਉਹਨਾਂ ਦੀ ਐਸੋਸੀਏਸ਼ਨ ਨੇ 17 ਫੀਸਦੀ ਨਮੀ ਵਾਲੇ ਝੋਨੇ ਨੂੰ ਕਿਸੇ ਕਿਸਮ ਦਾ ਕੱਟ ਨਾ ਲਾਉਣ ਦਾ ਫੈਸਲਾ ਕਿਤਾ ਐ। ਉਹਨਾਂ ਕਿਹਾ ਕਿ ਜੇ ਇੱਕ ਹੋਰ ਕੋਈ ਸੈਲਰ ਮਾਲਕ ਅਜਿਹਾ ਕਾਰਨ ਦਾ ਦੋਸ਼ੀ ਪਾਇਆ ਗਿਆ ਤਾਂ ਐਸੋਸੀਏਸ਼ਨ ਵੱਲੋਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜੇਕਰ ਜ਼ਿਲ੍ਹ ਪ੍ਰਸ਼ਾਸਨ ਵੱਲੋਂ ਕੀਮਤਾਂ ਵਿੱਚ ਕੱਟ ਲਗਾਉਣ ਵਾਲੇ ਸੈਲਰ ਮਾਲਕ ਖਿਲਾਫ ਕੋਈ ਕਾਰਵਾਈ ਹੋਵੇਗੀ ਤਾਂ ਐਸੋਸੀਏਸ਼ਨ ਉਸ ਦੀ ਮਦਦ ਨਹੀਂ ਕਰੇਗੀ। ਉਹਨਾਂ ਨੇ ਕਿਹਾ ਕਿ ਸੈਲਰ ਸਨਅਤ ਨੂੰ ਦਰਪੇਸ਼ ਝੋਨੇ ਦੀ ਨਮੀ ਦੀ ਮਾਤਰਾ ਸਬੰਧੀ ਉਹ ਡਿਪਟੀ ਕਮਿਸ਼ਨਰਾਂ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਵੀ ਆਪਣੇ ਮੈਮੋਰੰਡਮ ਸੌਂਪ ਚੁੱਕੇ ਹਨ ਹੁਣ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਕਿ ਸੈਲਰ ਸਨਅਤ ਦੀਆਂ ਮੁਸ਼ਕਿਲਾਂ ਨੂੰ ਕੇਂਦਰ ਸਰਕਾਰ ਤੋਂ ਜਾਣੂ ਕਰਾਵੇ। ਜਿਸ ਵਿੱਚ ਸਭ ਤੋਂ ਪਹਿਲੀ ਮੰਗ ਝੋਨੇ ਦੀ ਹੜਾਂ ਅਤੇ ਬਰਸਾਤ ਕਾਰਨ ਕੁਆਲਿਟੀ ਅਤੇ ਡੈਮੇਜ ਵਿੱਚ ਜੋ ਕਮੀ ਆਈ ਹੈ ਉਸ ਵਿੱਚ ਰਿਆਇਤ ਤੇ ਦਿੱਤੀ ਜਾਵੇ। ਇਸ ਤੋਂ ਇਲਾਵਾ ਪੰਜਾਬ ਦੇ ਪਹਾੜੀ ਖੇਤਰ ਜ਼ਿਲ੍ਹਾ ਗੁਰਦਾਸਪੁਰ ਪਠਾਨਕੋਟ ਅਤੇ ਹੜ ਪੀੜਿਤ ਖੇਤਰਾਂ ਵਿੱਚ ਕੇਂਦਰ ਸਰਕਾਰ ਵੱਲੋਂ ਝੋਨੇ ਦੇ ਖਰੀਦ ਮਾਪਦੰਡਾਂ ਵਿੱਚ ਜਰੂਰ ਤਬਦੀਲੀ ਕੀਤੀ ਜਾਵੇ।