ਜਲਾਲਾਬਾਦ ਦੇ ਸਿਵਲ ਹਸਪਤਾਲ ’ਚ ਗੁੰਡਾਗਰਦੀ; ਝਗੜੇ ਤੋਂ ਬਾਅਦ ਹਸਪਤਾਲ ’ਚ ਕੀਤਾ ਹਮਲਾ

0
48

ਜਲਾਲਾਬਾਦ ਦੇ ਸਿਵਲ ਹਸਪਤਾਲ ਵਿਚ ਇਕ ਵਾਰ ਫਿਰ ਗੁੰਡਾਗਰਦੀ ਦੀ ਘਟਨਾ ਵਾਪਰੀ ਐ। ਜਾਣਕਾਰੀ ਅਨੁਸਾਰ ਦੁਕਾਨਦਾਰ ਤੇ ਗ੍ਰਾਹਕ ਵਿਚਾਲੇ ਝਗੜਾ ਹੋਇਆ ਸੀ, ਜਿਸ ਤੋਂ ਬਾਦ ਗੋਰਾ ਨਾਮ ਦੇ ਦੁਕਾਨਦਾਰ ਨੂੰ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ ਸੀ, ਜਿੱਥੇ ਦੋਵੇਂ ਧਿਰਾਂ ਵਿਚਾਲੇ ਮੁੜ ਝਗੜਾ ਹੋ ਗਿਆ। ਜਿਸ ਦੇ ਚਲਦੇ ਦੁਕਾਨਦਾਰ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਐ। ਪੁਲਿਸ ਨੇ ਇਕ ਔਰਤ ਸਮੇਤ ਚਾਰ ਜਣਿਆਂ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ।
ਜਾਣਕਾਰੀ ਮੁਤਾਬਿਕ ਜਲਾਲਾਬਾਦ ਦੇ ਇੱਕ ਸੈਂਟਰੀ ਦੀ ਦੁਕਾਨ ’ਤੇ ਕੁਝ ਲੋਕ ਘਰ ਵਾਸਤੇ ਟਾਈਲਾਂ ਲੈਣ ਆਏ ਸਨ। ਇਸੇ ਦੌਰਾਨ ਪੈਸਿਆਂ ਦੀ ਉਧਾਰ ਕਰਨ ਨੂੰ ਲੈ ਕੇ ਦੋਵੇਂ ਧਿਰਾਂ ਵਿਚਾਲੇ ਤਕਰਾਰ ਹੋ ਗਈ ਜੋ ਬਾਅਦ ਵਿਚ ਝਗੜੇ ਵਿਚ ਬਦਲ ਗਈ। ਇਸ ਦੌਰਾਨ ਦੁਕਾਨਦਾਰ ਦੇ ਸੱਟਾਂ ਲੱਗੀਆਂ ਸੀ ਤੇ ਦੂਜੀ ਧਿਰ ਦੇ ਲੋਕ ਵੀ ਜ਼ਖਮੀ ਹੋਏ ਸਨ। ਇਸ ਤੋਂ ਬਾਅਦ ਦੋਵੇਂ ਧਿਰਾਂ ਹਸਪਤਾਲ ਵਿਚ ਇਲਾਜ ਲਈ ਪਹੁੰਚੀਆਂ, ਜਿੱਥੇ ਉਨ੍ਹਾਂ ਵਿਚਾਲੇ ਮੁੜ ਤਕਰਾਰ ਹੋ ਗਈ।
ਇਸ ਦੌਰਾਨ ਦੂਜੀ ਧਿਰ ਦੇ ਕਿਸੇ ਵਿਅਕਤੀ ਨੇ ਦੁਕਾਨਦਾਰ ਦੇ ਸਿਰ ਵਿੱਚ ਕੋਈ ਚੀਜ਼ ਦੇ ਮਾਰੀ ਜਿਸ ਨਾਲ ਉਸ ਦਾ ਚਬਾੜਾ ਟੁੱਟ ਗਿਆ। ਦੁਕਾਨਦਾਰ ਦੀ ਹਾਲਤ ਗੰਭੀਰ ਨੂੰ ਦੇਖਦੇ ਹੋਏ ਉਸ ਨੂੰ ਫਰੀਦਕੋਟ ਮੈਨੇਜਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ। ਮੌਕੇ ਤੇ ਪਹੁੰਚੀ ਪੁਲਿਸ ਨੇ ਇੱਕ ਔਰਤ ਸਮੇਤ ਤਿੰਨ ਜਣਿਆਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਦੋਨੇ ਧਿਰਾਂ ਇੱਥੇ ਇਲਾਜ ਲਈ ਭਰਤੀ ਹੋਈਆਂ ਸਨ ਪਰ ਲੜਾਈ ਹੋ ਗਈ ਜਿਸ ਤੇ ਉਹਨਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਹੈ। ਇਸ ਲੜਾਈ ਝਗੜੇ ਦੇ ਵਿੱਚ ਗੋਰਾ ਨਾਮ ਦਾ ਇੱਕ ਦੁਕਾਨ ਦਾ ਗੰਭੀਰ ਜ਼ਖਮੀ ਹੋਇਆ ਜਿਸ ਦੀ ਹਾਲਤ ਨੂੰ ਨਾਜੁਕ ਵੇਖਦੇ ਹੋਏ ਉਸ ਨੂੰ ਰੈਫਰ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here