ਘੁਲਾਲ ਪਾਵਰਗ੍ਰਿਡ ਨੂੰ ਅਪਡੇਟ ਕਰਨ ਦਾ ਕੰਮ ਸ਼ੁਰੂ; ਵਿਧਾਇਕ ਦਿਆਲਪੁਰਾ ਨੇ ਕੀਤਾ ਉਦਘਾਟਨ

0
20

ਸਮਰਾਲਾ ਦੇ ਘੁਲਾਲ ਪਾਵਰਗਰਿੱਡ ਨੂੰ ਅਪਡੇਟ ਕਰਨ ਦਾ ਕੰਮ ਸ਼ੁਰੂ ਹੋ ਗਿਆ ਐ। ਇਸ ਕੰਮ ਦਾ ਉਦਘਾਟਨ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰ ਵੱਲੋਂ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਪਾਵਰਕਾਮ ਵੱਲੋਂ ਹਲਕੇ ਦੇ ਬਿਜਲੀ ਢਾਂਚੇ ਦੀ ਬਿਹਤਰੀ ਲਈ 36 ਕਰੋੜ ਮਨਜੂਰ ਹੋਏ ਹਨ, ਜਿਸ ਦੇ ਤਹਿਤ ਗਰਿੱਡ ਦੇ ਬਿਜਲੀ ਢਾਂਚੇ ਨੂੰ ਹੋਰ ਬਿਹਤਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਐ। ਇਸ ਮੌਕੇ ਵਿਧਾਇਕ ਤੋਂ ਇਲਾਵਾ ਪਾਵਰਕਾਮ ਦੇ ਉੱਚ ਅਧਿਕਾਰੀ ਵੀ ਮੌਜੂਦ ਰਹੇ।
ਵਿਧਾਇਕ ਦਿਆਲਪੁਰਾ ਨੇ ਅੱਗੇ ਕਿਹਾ ਕਿ ਪਾਵਰਕਾਮ ਵੱਲੋਂ ਸੂਬੇ ਭਰ ਅੰਦਰ ਹੋਣ ਵਾਲੇ ਬਿਜਲੀ ਕੰਮਾਂ ਤੇ 5000 ਕਰੋੜ ਰੁਪਏ ਖਰਚੇ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਸੂਬੇ ਦੇ ਬਿਜਲੀ ਢਾਂਚੇ ਵਿਚ ਵੱਡਾ ਸੁਧਾਰ ਹੋਵੇਗਾ ਅਤੇ ਲੋਕਾਂ ਨੂੰ ਨਿਰਵਿਘਣ ਬਿਜਲੀ ਸਪਲਾਈ ਮਿਲੇਗੀ। ਉਨ੍ਹਾਂ ਕਿਹਾ ਕਿ ਹਲਕਾ ਸਮਰਾਲਾ ਨੂੰ 36 ਕਰੋੜ ਮਨਜੂਰ ਹੋਏ ਹਨ ਅਤੇ ਇਹਨਾਂ ਪੈਸਿਆਂ ਦੀ ਵਰਤੋਂ ਬਿਜਲੀ ਸਹੁਲਤਾਂ ਨੂੰ ਵਧਾਉਣ ਲਈ ਖਰਚ ਕੀਤੇ ਜਾਣਗੇ। ਉਹਨਾਂ ਕਿਹਾ ਕਿ ਇਹ ਕੰਮ ਡੇਢ ਸਾਲ ਵਿੱਚ ਪਾਵਰਕੌਮ ਵਲੋਂ ਪੂਰੇ ਕੀਤੇ ਜਾਣਗੇ।

LEAVE A REPLY

Please enter your comment!
Please enter your name here