ਐਸਜੀਪੀਸੀ ਪ੍ਰਧਾਨ ਧਾਮੀ ਦਾ ਡੀਜੀਪੀ ਵੱਲ ਪੱਤਰ; ਭਾਈ ਰਾਜੋਆਣਾ ਨੂੰ ਮਿਲਣ ਲਈ ਮੰਗਿਆ ਸਮਾਂ

0
17

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਮਾਛੀਵਾੜਾ ਸਾਹਿਬ ਨੇੜਲੇ ਗੁਰਦੁਆਰਾ ਝਾੜ ਸਾਹਿਬ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਰੱਖੇ ਗਏ ਧਾਰਮਕ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਡੀਜੀਪੀ ਵੱਲ ਪੱਤਰ ਲਿਖ ਕੇ ਭਾਈ ਰਾਜੋਆਣਾ ਨਾਲ ਮਿਲਣੀ ਲਈ ਸਮਾਂ ਮੰਗਿਆ ਐ। ਸੁਖਬੀਰ ਬਾਦਲ ਵੱਲੋਂ ਹੜ੍ਹ ਪੀੜਤਾਂ ਨੂੰ ਐਸਜੀਪੀਸੀ ਦੇ ਫੰਡ ਵਰਤਣ ਵਾਲੇ ਉਨ੍ਹਾਂ ਕਿਹਾ ਕਿ ਇਹ ਕੋਰਾ ਝੂਠ ਐ।
ਸੋਸ਼ਲ ਮੀਡੀਆ ’ਤੇ ਏ.ਆਈ. ਤਕਨੀਕ ਰਾਹੀਂ ਧਾਰਮਿਕ ਸਥਾਨਾਂ ਦੀਆਂ ਵੀਡੀਓ ਵਾਈਰਲ ਕਰਨ ਬਾਰੇ ਜਥੇਦਾਰ ਧਾਮੀ ਨੇ ਕਿਹਾ ਕਿ ਇਹ ਬੜਾ ਗੰਭੀਰ ਮਾਮਲਾ ਹੈ ਜਿਸ ਲਈ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਦਿਅਕ ਸੰਸਥਾਵਾਂ ਵਿਚ ਉੱਚ ਅਹੁਦਿਆਂ ’ਤੇ ਕੰਮ ਕਰ ਰਹੇ ਪੜ੍ਹੇ-ਲਿਖੇ ਸੂਝਵਾਨ ਬੁੱਧੀਜੀਵੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਟੀਮ ਬਣਾਈ ਜਾਵੇਗੀ ਤਾਂ ਜੋ ਅਜਿਹੀਆਂ ਵੀਡੀਓ ਨੂੰ ਵਾਈਰਲ ਹੋਣ ਤੋਂ ਰੋਕਿਆ ਜਾ ਸਕੇ।
ਜਥੇਦਾਰ ਧਾਮੀ ਨੇ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਧਾਰਮਿਕ ਸਥਾਨਾਂ ਦੀ ਏ.ਆਈ. ਰਾਹੀਂ ਬੇਅਦਬੀ ਵਾਲੀ ਕੋਈ ਵੀ ਵੀਡੀਓ ਉਨ੍ਹਾਂ ਕੋਲ ਪੁੱਜਦੀ ਹੈ ਤਾਂ ਉਸ ਨੂੰ ਵਾਈਰਲ ਕਰਨ ਦੀ ਬਜਾਏ ਖਤਮ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸੰਗਤ ਅਜਿਹੀਆਂ ਵੀਡੀਓ ਨੂੰ ਖਤਮ ਕਰ ਦੇਵੇਗੀ ਤਾਂ ਉਹ ਅੱਗੇ ਵਾਈਰਲ ਨਹੀਂ ਹੋਣਗੀਆਂ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ ਵਿਖੇ ਬਾਬਾ ਪਿਆਰਾ ਸਿੰਘ ਜੀ ਮੀਟਿੰਗ ਹਾਲ ਜਿਸ ਦਾ ਨਿਰਮਾਣ ਬਾਬਾ ਅਜੀਤ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਆਰੰਭ ਕਰਵਾਇਆ ਸੀ ਜਿਸ ਦੀ ਸੰਪੂਰਨਤਾ ਬਾਬਾ ਸੁਖਦੇਵ ਸਿੰਘ ਕਾਰ ਸੇਵਾ ਵਾਲਿਆਂ ਨੇ ਕਰਵਾਈ।
ਅੱਜ ਇਸ ਮੀਟਿੰਗ ਹਾਲ ਦੀਆਂ ਚਾਬੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਮੌਜੂਦਗੀ ਵਿਚ ਬਾਬਾ ਸੁਖਦੇਵ ਸਿੰਘ ਕਾਰ ਸੇਵਾ ਵਾਲਿਆਂ ਨੇ ਪ੍ਰਿੰਸੀਪਲ ਡਾ. ਰਜਿੰਦਰ ਕੌਰ ਨੂੰ ਸੌਂਪੀਆਂ। ਪ੍ਰਿੰਸੀਪਲ ਡਾ. ਰਜਿੰਦਰ ਕੌਰ ਨੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਅਤੇ ਗ੍ਰਾਮ ਪੰਚਾਇਤ ਝਾੜ ਸਾਹਿਬ ਦਾ ਧੰਨਵਾਦ ਪ੍ਰਗਟਾਇਆ ਜਿਨ੍ਹਾਂ ਆਪਣਾ ਯੋਗਦਾਨ ਪਾਇਆ। ਇਸ ਮੌਕੇ ਉਨ੍ਹਾਂ ਨਾਲ ਸਕੱਤਰ ਵਿੱਦਿਆ ਸੁਖਮਿੰਦਰ ਸਿੰਘ, ਕਾਲਜ ਪ੍ਰਿੰਸੀਪਲ ਡਾ. ਰਜਿੰਦਰ ਕੌਰ, ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ, ਅਕਾਲੀ ਆਗੂ ਹਰਜਤਿੰਦਰ ਸਿੰਘ ਬਾਜਵਾ, ਚਿੱਤਰਕਾਰ ਜਗਦੀਸ਼ ਸਿੰਘ ਬਰਾਡ਼, ਸਾਬਕਾ ਜ਼ਿਲਾ ਪ੍ਰਧਾਨ ਜਸਮੇਲ ਸਿੰਘ ਬੌਂਦਲੀ, ਸਰਪੰਚ ਰਜਿੰਦਰ ਸਿੰਘ ਝਾੜ ਸਾਹਿਬ, ਜਥੇਦਾਰ ਹਰਦੀਪ ਸਿੰਘ ਬਹਿਲੋਲਪੁਰ, ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਮੈਨੇਜਰ ਜਸਵੀਰ ਸਿੰਘ ਮੰਗਲੀ, ਚਰਨਜੀਤ ਸਿੰਘ ਲੱਖੋਵਾਲ, ਦਲਵੀਰ ਸਿੰਘ ਕੰਗ, ਗੁਰਚਰਨ ਸਿੰਘ ਟੋਡਰਪੁਰ, ਗੁਰਦੇਵ ਸਿੰਘ ਛੌਡ਼ੀਆਂ ਵੀ ਮੌਜੂਦ ਸਨ।

LEAVE A REPLY

Please enter your comment!
Please enter your name here