ਪੰਜਾਬ ਰਾਜੋਆਣਾ ਦੀ ਫਾਸੀ ਬਾਰੇ ਬੋਲੇ ਤਰਸੇਮ ਸਿੰਘ; ਜੇਕਰ ਸੰਦੀਪ ਸਿੰਘ ਚੋਣ ਲੜਨ ਤਾਂ ਅਸੀ ਤਿਆਰ ਹਾਂ; ਕਿਹਾ, ਫਾਂਸੀ ਕਬੂਲ ਪਰ ਧੱਕੇ ਦੀ ਨਿਖੇਧੀ ਕਰਦੇ ਹਾਂ By admin - October 5, 2025 0 19 Facebook Twitter Pinterest WhatsApp ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅੱਜ ਫਿਰੋਜਪੁਰ ਦੇ ਪਿੰਡ ਬੰਡਾਲਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿਚ ਨਾਮਨਾ ਖੱਟਣ ਵਾਲੀਆਂ ਗੁਰਸਿੱਖ ਲੜਕੀਆਂ ਨੂੰ ਸਨਮਾਨਤ ਕੀਤਾ। ਇਸ ਮੌਕੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਅਸੀਂ ਤਰਨਤਾਰਨ ਦੀ ਜਿਮਨੀ ਚੋਣ ਦੀਆਂ ਤਿਆਰੀਆਂ ਕਰ ਰਹੇ ਹਾਂ ਅਤੇ ਕੁੱਝ ਦਿਨਾਂ ਤੱਕ ਉਮੀਦਵਾਰ ਦਾ ਐਲਾਨ ਕਰ ਦਿੱਤਾ ਜਾਵੇਗਾ। ਸੰਦੀਪ ਸਿੰਘ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਸੰਦੀਪ ਸਿੰਘ ਦਾ ਪਰਿਵਾਰ ਜ਼ਿਮਨੀ ਚੋਣ ਲੜਾਉਣਾ ਚਾਹੁੰਦਾ ਐ ਤਾਂ ਅਸੀ ਇਸ ਲਈ ਤਿਆਰ ਹਾਂ। ਰਾਜੋਆਣਾ ਦੀ ਫਾਂਸੀ ਬਾਰੇ ਉਨ੍ਹਾਂ ਕਿਹਾ ਕਿ ਫਾਂਸੀ ਤੋਂ ਸਿੱਖਾਂ ਨੂੰ ਕੋਈ ਡਰ ਨਹੀਂ ਪਰ ਕਾਨੂੰਨ ਤੋਂ ਬਾਹਰ ਜਾ ਕੇ ਕੀਤੇ ਧੱਕੇ ਦੀ ਨਿਖੇਦੀ ਕਰਦੇ ਹਾਂ।