ਪੰਜਾਬ ਭਾਰੀ ਮੀਂਹ ਦੀ ਚਿਤਾਵਨੀ ਬਾਅਦ ਭਾਖੜਾ ਡੈਮ ਦੇ ਖੋਲ੍ਹੇ ਗੇਟ; ਹਲਕਾ ਵਿਧਾਇਕ ਹਰਜੋਤ ਬੈਂਸ ਨੇ ਸਾਂਝਾ ਕੀਤੀ ਜਾਣਕਾਰੀ By admin - October 4, 2025 0 49 Facebook Twitter Pinterest WhatsApp ਮੌਸਮ ਵਿਭਾਗ ਵੱਲੋਂ ਆਉਣ ਵਾਲੇ ਤਿੰਨ ਦਿਨਾਂ ਵਿੱਚ ਭਾਰੀ ਬਾਰਿਸ਼ ਗੜੇ ਮਾਰੀ ਤੇਜ ਹਵਾਵਾਂ ਚੱਲਣ ਦੀ ਚਿਤਾਵਨੀ ਦਿੱਤੀ ਗਈ ਹੈ ਜਿਸ ਨੂੰ ਦੇਖਦਿਆਂ ਹੋਇਆ ਭਾਖੜਾ ਡੈਮ ਵੱਲੋਂ ਆਣ ਵਾਲੇ ਪਾਣੀ ਦੀ ਆਮਦ ਨੂੰ ਦੇਖਦਿਆਂ ਹੋਇਆਂ ਭਾਖੜਾ ਡੈਮ ਦੇ ਪਿੱਛੇ ਵਾਲੀ ਗੋਬਿੰਦ ਸਾਗਰ ਝੀਲ ਨੂੰ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਗਿਆ। ਸਤਲੁਜ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਕਿਤੇ ਨਾ ਕਿਤੇ ਨਾਲ ਲੱਗਦੇ ਪਿੰਡ ਵਾਸੀਆਂ ਨੂੰ ਇੱਕ ਵਾਰੀ ਫਿਰ ਹੜ ਜਿਹੀ ਸਥਿਤੀ ਬਣ ਸਕਦੀ ਹੈ। ਹਲਕਾ ਵਿਧਾਇਕ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਅੱਜ ਇਲਾਕਾ ਵਾਸੀਆਂ ਨੂੰ ਦੱਸਿਆ ਕਿ ਪਾਣੀ ਦੀ ਆਮਦ ਨੂੰ ਦੇਖਦਿਆਂ ਹੋਇਆਂ ਪਾਣੀ ਛੱਡਿਆ ਜਾ ਰਿਹਾ ਹੈ ਪਰ ਪਾਣੀ ਨੂੰ ਬਹੁਤ ਕੰਮ ਮਾਤਰਾ ਵਿੱਚ ਹੌਲੀ ਹੌਲੀ ਛੱਡਿਆ ਜਾਵੇਗਾ ਤਾਂ ਕਿ ਕੋਈ ਹੜ ਵਾਲੀ ਸਥਿਤੀ ਨਾ ਬਣੇ ਤੇ ਵਿਭਾਗ ਸਤਰਕ ਹੈ ਉਧਰ ਭਾਖੜਾ ਬੰਨ ਵੱਲੋਂ ਤੈਹ ਸਮੇਂ ਅਨੁਸਾਰ ਦੁਪਹਿਰ ਨੂੰ ਆਪਣੇ ਫਲੱਡ ਗੇਟ ਖੋਲ ਦਿੱਤੇ ਜੋ ਪਿਛਲੇ ਸਮੇਂ ਦੌਰਾਨ ਬੰਦ ਕਰ ਦਿੱਤੇ ਗਏ ਸਨ। ਸਰਕਾਰ ਨੇ ਨਵੀਂ ਬਿਪਤਾ ਨੂੰ ਦੇਖਦਿਆਂ ਸੂਬੇ ਦੇ 17 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਅਲਰਟ ਕਰ ਦਿੱਤਾ ਹੈ। ਇਸ ਵੇਲੇ ਸਤਲੁਜ ਦਰਿਆ ਦੇ ਵਿੱਚ 21700 ਦੇ ਕਰੀਬ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।