ਅੰਮ੍ਰਿਤਸਰ ਦੇ ਕਾਂਗਰਸੀ ਬਜ਼ੁਰਗ ਦਾ ਅਨਿਲ ਜੋਸ਼ੀ ਦਾ ਵਿਰੋਧ; ਅਨਿਲ ਜੋਸ਼ੀ ਦੇ ਕਾਂਗਰਸ ’ਚ ਆਉਣ ’ਤੇ ਚੁੱਕੇ ਸਵਾਲ

0
56

ਅੰਮ੍ਰਿਤਸਰ ਨਾਲ ਸਬੰਧਤ ਟਕਸਾਲੀ ਕਾਂਗਰਸੀ ਵਰਕਰ ਨੇ ਸਾਬਕਾ ਮੰਤਰੀ ਅਨਿਲ ਜੋਸ਼ੀ ਦੇ ਕਾਂਗਰਸ ਵਿਚ ਆਉਣ ਦਾ ਵਿਰੋਧ ਕੀਤਾ ਐ। ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਵਰਕਰ ਸ਼ਾਮ ਕੋਹਲੀ ਨੇ ਕਿਹਾ ਕਿ ਅਨਿਲ ਜੋਸ਼ੀ ਨੇ ਆਪਣੇ ਮੰਤਰੀ ਹੁੰਦਿਆ ਉਸ ਦੇ ਪਰਿਵਾਰ ’ਤੇ ਭਾਰੀ ਤਸ਼ੱਦਦ ਕੀਤਾ ਸੀ। ਉਸ ਨੇ ਕਿਹਾ ਕਿ ਅਨਿਲ ਜੋਸ਼ੀ ਨੇ ਇਹ ਸਾਰਾ ਕੁੱਝ ਸਾਡੇ ਕਾਂਗਰਸੀ ਹੋਣ ਕਾਰਨ ਕੀਤਾ ਸੀ ਪਰ ਅੱਜ ਉਸੇ ਬੰਦੇ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕੀਤਾ ਜਾ ਰਿਹਾ ਐ। ਉਸ ਨੇ ਕਿਹਾ ਕਿ ਉਹ ਆਪਣੀ ਆਵਾਜ ਹਾਈ ਕਮਾਡ ਤਕ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ ਪਰ ਜੇਕਰ ਫਿਰ ਵੀ ਉਸ ਦੀ ਸੁਣਵਾਈ ਨਾ ਹੋਈ ਤਾਂ ਉਹ ਪਾਰਟੀ ਆਗੂ ਰਾਹੁਲ ਗਾਂਧੀ ਦੇ ਦਿੱਲੀ ਸਥਿਤ ਘਰ ਅੱਗੇ ਆਤਮਦਾਹ ਕਰ ਦੇਣਗੇ।

LEAVE A REPLY

Please enter your comment!
Please enter your name here