ਪੰਜਾਬ ਅੰਮ੍ਰਿਤਸਰ ’ਚ ਸਿੱਖ ਨੌਜਵਾਨਾਂ ਦੇ ਸਟਾਲ ਦੀ ਕੱਟੀ ਬਿਜਲੀ; ਸਿੱਖ ਜਥੇਬੰਦੀਆਂ ਨੇ ਦਿੱਤੀ ਚਿਤਾਵਨੀ; ਤਾਰ ਕੱਟਣ ਤੇ ਗਾਲੀ ਗਲੋਚ ਦੇ ਇਲਜ਼ਾਮ By admin - October 2, 2025 0 56 Facebook Twitter Pinterest WhatsApp ਅੰਮ੍ਰਿਤਸਰ ਵਿਖੇ ਪੀਜੇ ਦੇ ਸਟਾਲ ਲਾਉਣ ਵਾਲੇ ਗੁਰਸਿੱਖ ਨੌਜਵਾਨਾਂ ਦੇ ਸਟਾਲ ਦੀ ਬਿਜਲੀ ਕੱਟਣ ਦਾ ਮੁੱਦਾ ਗਰਮਾ ਗਿਆ ਐ। ਨੌਜਵਾਨਾਂ ਦੇ ਹੱਕ ਵਿਚ ਨਿਤਰੀਆਂ ਨਿਹੰਗ ਜਥੇਬੰਦੀਆਂ ਨੇ ਬਿਜਲੀ ਮਹਿਕਮੇ ਦੇ ਜੇਈ ’ਤੇ ਨੌਜਵਾਨਾਂ ਨਾਲ ਗਲਤ ਵਿਵਹਾਰ ਦੇ ਇਲਜਾਮ ਲਾਏ ਨੇ। ਜਥੇਬੰਦੀ ਦੇ ਆਗੂ ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਨੌਜਵਾਨਾਂ ਨੇ ਕਿਸੇ ਦੇ ਮੀਟਰ ਤੋਂ ਬਿਜਲੀ ਸਪਲਾਈ ਲੈ ਕੇ ਆਪਣਾ ਕੰਮ ਚਲਾਇਆ ਜਾ ਰਿਹਾ ਐ ਪਰ ਬਿਜਲੀ ਮਹਿਕਮੇ ਦੇ ਜੇਈ ਨੇ ਸ਼ਰਾਬੀ ਹਾਲਤ ਵਿਚ ਆ ਕੇ ਬਿਜਲੀ ਕੱਟਣ ਦੇ ਨਾਲ ਨਾਲ ਗਾਲੀ-ਗਲੋਚ ਕੀਤਾ ਐ। ਉਨ੍ਹਾਂ ਕਿਹਾ ਕਿ ਇਕ ਪਾਸੇ ਪਰਵਾਸੀ ਲੋਕ ਸ਼ਰੇਆਮ ਰੇਹੜੀਆਂ ਲਗਾ ਰਹੇ ਨੇ ਪਰ ਜੇਕਰ ਕੋਈ ਪੰਜਾਬੀ ਨੌਜਵਾਨ ਹੱਥੀਂ ਕਿਰਤ ਕਰਦਾ ਐ ਤਾਂ ਉਸ ਨੂੰ ਬਹਾਨੇ ਘੜ ਕੇ ਪ੍ਰੇਸ਼ਾਨ ਕੀਤਾ ਜਾਂਦਾ ਐ। ਉਨ੍ਹਾਂ ਨੇ ਬਿਜਲੀ ਮਹਿਕਮੇ ਤੋਂ ਜੇਈ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ। ਉਨ੍ਹਾਂ ਕਿਹਾ ਕਿ ਉਹ ਕਾਨੂੰਨ ਹੱਥ ਵਿਚ ਨਹੀਂ ਲੈਣਾ ਚਾਹੁੰਦੇ ਪਰ ਜੇਕਰ ਸਿੱਖ ਨੌਜਵਾਨਾਂ ਨੂੰ ਹੱਥੀਂ ਕਿਰਤ ਕਰਨ ਤੋਂ ਰੋਕਿਆ ਗਿਆ ਤਾਂ ਉਹ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਣਗੇ।