ਗੜ੍ਹਸ਼ੰਕਰ ’ਚ ਲੁਟੇਰਿਆਂ ਦੇ ਹਮਲੇ ’ਚ ਲੜਕੀ ਮੌਤ; ਸਕੂਟੀ ਘੇਰ ਕੇ ਲੁੱਟਿਆ ਸੀ ਮੋਬਾਈਲ ਤੇ ਨਕਦੀ; ਬਾਅਦ ’ਚ ਹਾਲਤ ਵਿਗੜਣ ਕਾਰਨ ਗਈ ਜਾਨ

0
58

ਗੜ੍ਹਸ਼ੰਕਰ ਦੇ ਪਿੰਡ ਘਾਗੋ ਗੁਰੂ ਵਿਖੇ ਇਕ 23 ਸਾਲਾਂ ਲੜਕੀ ਦੀ ਲੁਟੇਰਿਆਂ ਵੱਲੋਂ ਕੀਤੇ ਹਮਲੇ ਕਾਰਨ ਮੌਤ ਦੀ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਪਛਾਣ ਕੰਚਨ ਵਜੋਂ ਹੋਈ ਐ। ਪਰਿਵਾਰ ਦੇ ਦੱਸਣ ਮੁਤਾਬਕ ਕੰਚਨ ਗੁਰਦੁਆਰਾ ਸਿੰਘ ਸਭਾ ਗੜ੍ਹਸ਼ੰਕਰ ਨੇੜੇ ਸਥਿਤ ਲੈਬੋਰਟਰੀ ਵਿਚ ਕੰਮ ਕਰਦੀ ਸੀ ਅਤੇ ਬੀਤੇ ਦਿਨ ਕੰਮ ਖਤਮ ਕਰ ਕੇ ਸਕੂਟੀ ਤੇ ਘਰ ਪਰਤ ਰਹੀ ਸੀ ਕਿ ਰਸਤੇ ਵਿਚ ਨਕਾਬਪੋਸ਼ ਨੌਜਵਾਨਾਂ ਨੇ ਘੇਰ ਕੇ ਮੋਬਾਈਲ ਫੋਨ ਤੇ ਪੈਸਿਆਂ ਦੀ ਖੋਹ ਕੀਤੀ ਸੀ।
ਲੁਟੇਰਿਆਂ ਨੇ ਉਸ ਦਾ ਗਲਾ ਘੁੱਟਣ ਤੋਂ ਇਲਾਵਾ ਸਪਰੇਅ ਨਾਲ ਹਮਲਾ ਕੀਤਾ ਸੀ। ਪਰਿਵਾਰ ਵਾਲੇ ਲੜਕੀ ਨੂੰ ਹਸਪਤਾਲ ਲੈ ਕੇ ਗਏ ਜਿੱਥੇ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਐ।
ਲੜਕੀ ਦੇ ਪਿਤਾ ਮੇਵਾ ਚੰਦ ਵਾਸੀ ਪਿੰਡ ਘਾਗੋਂ ਗੁਰੂ ਨੇ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਘਟਨਾ ਦੀ ਜਾਣਕਾਰੀ ਦਿੰਦਿਆਂ  ਦੱਸਿਆ ਕਿ ਕੰਚਨ ਨੂੰ ਪਨਾਮ ਨੇੜੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਘੇਰ ਕੇ ਲੜਕੀ ਦਾ ਗਲਾ ਘੁੱਟ ਕੇ ਅਤੇ ਸਪਰੇਅ ਮਾਰਕੇ ਮੋਬਾਈਲ ਫੋਨ ਤੇ ਪੈਸੇ ਖੋਹ ਲਏ ਤੇ ਮੌਕੇ ਤੋਂ ਫਰਾਰ ਹੋ ਗਏ। ਮੇਵਾ ਚੰਦ ਨੇ ਦੱਸਿਆ ਕਿ ਉਹ ਵਾਰਦਾਤ ਦਾ ਪਤਾ ਲੱਗਣ ਤੇ ਕੰਚਨ ਨੂੰ ਘਰ ਲੈ ਕੇ ਗਏ ਪਰ ਉਸਦੀ ਹਾਲਤ ਗੰਭੀਰ ਦੇਖ ਕੇ ਇਲਾਜ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਲੈ ਆਏ, ਜਿਥੇ ਉਸਦੀ ਮੌਤ ਹੋ ਗਈ। ਮਿਰਤਕ ਦੇ ਪਿਤਾ ਨ੍ਹੇ ਪੁਲਿਸ ਨੂੰ ਗੁਹਾਰ ਲਗਾਈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

LEAVE A REPLY

Please enter your comment!
Please enter your name here