
ਗੁਰੂ ਨਗਰੀ ਅੰਮ੍ਰਿਤਸਰ ਵਿਖੇ ਚੋਰੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਐ। ਤਾਜ਼ਾ ਮਾਮਲਾ ਸ਼ਹਿਰ ਦੇ ਐਮਆਈ ਮੋਬਾਈਲ ਫੋਨ ਸਟੋਰ ਤੋਂ ਸਾਹਮਣੇ ਆਈ ਐ, ਜਿੱਥੇ ਇਕ ਚੰਗੀ ਦਿੱਖ ਵਾਲੇ ਨੌਜਵਾਨ ਨੇ ਬਜ਼ੁਰਗ ਸਟੋਰ ਮਾਲਕ ਤੋਂ ਪਹਿਲਾਂ ਮੋਬਾਈਲ ਫੋਨ ਪੈਕ ਕਰਵਾਇਆ ਅਤੇ ਫਿਰ ਮੌਕਾ ਮਿਲਦਿਆਂ ਹੀ ਮੋਬਾਈਲ ਫੋਨ ਚੁੱਕ ਕੇ ਫਰਾਰ ਹੋ ਗਿਆ। ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ।
ਸਾਹਮਣੇ ਆਈਆਂ ਸੀਸੀਟੀਵੀ ਤਸਵੀਰਾਂ ਵਿਚ ਵੇਖਣ ਨੂੰ ਅਮੀਰ ਦਿਖਦਾ ਨੌਜਵਾਨ ਨੇ ਬਜ਼ੁਰਗ ਸਟੋਰ ਮਾਲਕ ਨੂੰ ਪਹਿਲਾਂ ਇਕ ਮੋਬਾਈਲ ਫੋਨ ਪਸੰਦ ਕਰ ਕੇ ਪੈਕ ਕਰਨ ਨੂੰ ਕਿਹਾ। ਇਸ ਦੌਰਾਨ ਨੌਜਵਾਨ ਫੋਨ ਤੇ ਗੱਲ ਕਰਦਾ ਰਿਹਾ ਅਤੇ ਬਜੁਰਗ ਦਾ ਧਿਆਨ ਜਿਉਂ ਹੀ ਦੂਜੇ ਪਾਸੇ ਹੋਇਆ, ਨੌਜਵਾਨ ਮੋਬਾਈਲ ਵਾਲਾ ਲਿਫਾਫਾ ਚੁੱਕ ਕੇ ਫਰਾਰ ਹੋ ਗਿਆ।


