ਬਟਾਲਾ ਰੋਡਵੇਜ ਡੀਪੂ ਅੱਗੇ ਮੁਲਾਜ਼ਮਾਂ ਦਾ ਧਰਨਾ; ਡਰਾਈਵਰ ਦੀ ਮੌਤ ਮਾਮਲੇ ’ਚ ਮੰਗਿਆ ਇਨਸਾਫ

0
53

ਪੰਜਾਬ ਰੋਡਵੇਜ ਮੁਲਾਜਮਾਂ ਵੱਲੋਂ ਅੱਜ ਬਟਾਲਾ ਡੀਪੂ ਅੱਗੇ ਧਰਨਾ ਦੇ ਕੇ ਹਾਦਸੇ ਦੌਰਾਨ ਜਾਨ ਗੁਆਉਣ ਵਾਲੇ ਸਾਥੀ ਮੁਲਾਜਮ ਲਈ ਇਨਸਾਫ ਮੰਗਿਆ। ਭਰਾਤਰੀ ਜਥੇਬੰਦੀਆਂ ਦੀ ਮਦਦ ਨਾਲ ਧਰਨਾ ਦੇਣ ਪਹੁੰਚੇ ਆਗੂਆਂ ਦਾ ਕਹਿਣਾ ਸੀ ਕਿ ਬੀਤੇ ਦਿਨੀਂ ਪੰਜਾਬ ਰੋਡਵੇਜ ਬਟਾਲਾ ਡੀਪੂ ਦੇ ਡਰਾਈਵਰ ਅਮਰਜੀਤ ਸਿੰਘ ਦੀ ਹਾਦਸੇ ਦੌਰਾਨ ਜ਼ਖਮੀ ਹੋਣ ਬਾਅਦ ਮੌਤ ਹੋ ਗਈ ਸੀ ਪਰ ਡੀਪੂ ਅਧਿਕਾਰੀਆਂ ਨੇ ਪੀੜਤ ਪਰਿਵਾਰ ਦੀ ਕੋਈ ਮਦਦ ਨਹੀਂ ਕੀਤੀ। ਜਿਸ ਦੇ ਚਲਦਿਆਂ ਅੱਜ ਧਰਨਾ ਪ੍ਰਦਰਸ਼ਨਕਰਨ ਲਈ ਮਜਬੂਰ ਹੋਣਾ ਪਿਆ ਐ। ਉਧਰ ਦੂਜੇ ਪਾਸੇ ਪੰਜਾਬ ਰੋਡਵੇਜ਼ ਡੀਪੂ ਦੇ ਸੁਪਰੀਡੈਂਟ ਨੇ ਮ੍ਰਿਤਕ ਦੇ ਪਰਿਵਾਰ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਣ ਦੀ ਗੱਲ ਕਹੀ ਐ।

LEAVE A REPLY

Please enter your comment!
Please enter your name here