ਹੁਸ਼ਿਆਰਪੁਰ ’ਚ ਮੀਂਹ ਨੇ ਸਿਲੀ ਕੀਤੀ ਦੁਸਹਿਰੇ ਦੀ ਖੁਸ਼ੀ; ਭਾਰੀ ਮੀਂਹ ਨਾਲ ਭਿੱਜਿਆ ਰਾਵਣ ਦਾ ਪੁਤਲਾ; ਪਾਣੀ ਨਾਲ ਭਰਿਆ ਗਰਾਊਂਡ, ਸੜਕਾਂ ਜਲਥਲ

0
52

ਹੁਸ਼ਿਆਰਪੁਰ ਵਿਚ ਬੀਤੀ ਰਾਤ ਪਏ ਭਾਰੀ ਮੀਂਹ ਨੇ ਦੁਸ਼ਹਿਰੇ ਦੀਆਂ ਖੁਸ਼ੀਂਆਂ ਨੂੰ ਫੀਕਾ ਕਰ ਦਿੱਤਾ ਐ। ਮੀਂਹ ਕਾਰਨ ਰਾਵਨ, ਮੇਘਨਾਥ ਤੇ ਕੁੰਭਕਰਨ ਦੇ ਪੁੱਤਲੇ ਭਿੱਜ ਗਏ ਨੇ, ਜਿਸ ਕਾਰਨ ਕਾਰੀਗਰਾਂ ਦੀ ਲੱਖਾਂ ਰੁਪਏ ਦੀ ਮਿਹਨਤ ਪਾਣੀ ਹੋ ਗਈ ਐ। ਇਸ ਤੋਂ ਇਲਾਵਾ ਦੁਸ਼ਹਿਰਾ ਗਰਾਊਂਡ ਅੰਦਰ ਵੀ ਪਾਣੀ ਭਰ ਗਿਆ ਐ, ਜਿਸ ਕਾਰਨ ਦੁਸ਼ਹਿਰਾ ਵੇਖਣ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਐ। ਇਸ ਤੋਂ ਇਲਾਵਾ ਬਾਕੀ ਕੀਤੀਆਂ ਤਿਆਰੀਆਂ ਵੀ ਮੀਂਹ ਦੇ ਪਾਣੀ ਦੇ ਭੇਂਟ ਚੜ੍ਹਦੀਆਂ ਦਿਖਾਈ ਦੇ ਰਹੀਆਂ ਨੇ। ਫਿਲਹਾਲ ਹਾਲ ਦੀ ਘੜੀ ਬੇਮੌਸਮੇ ਮੀਂਹ ਨੇ ਦੁਸ਼ਹਿਰੇ ਦੇ ਤਿਉਹਾਰ ਦਾ ਸਾਰਾ ਮਜ਼ਾ ਕਿਰਕਿਰਾ ਕਰ ਦਿੱਤਾ ਐ।

LEAVE A REPLY

Please enter your comment!
Please enter your name here