ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ’ਚ ਸ਼ਰਧਾਲੂਆਂ ਦੀ ਭੀੜ; ਦੁਸਹਿਰਾ ਗਰਾਊਂਡ ’ਚ ਜਮ੍ਹਾਂ ਹੋ ਰੇਹ ਸ਼ਰਧਾਲੂ ਤੇ ਸੈਲਾਨੀ

0
31

ਦੁਸ਼ਹਿਰੇ ਦੇ ਤਿਉਹਾਰ ਮੌਕੇ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਵਿਖੇ ਰੌਣਕਾਂ ਲੱਗੀਆਂ ਹੋਈਆਂ ਨੇ। ਇੱਥੇ ਸਵੇਰ ਤੋਂ ਵੀ  ਮੱਥਾ ਟੇਕਣ ਵਾਲੇ ਸ਼ਰਧਾਲੂਆਂ ਦਾ ਤਾਂਤਾ ਲੱਗਾ ਹੋਇਆ ਐ। ਮੰਦਰ ਦੇ ਨੇੜੇ ਹੀ ਦੁਸ਼ਹਿਰਾ ਗਰਾਊਂਡ ਵਿਖੇ ਰਾਵਨ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਬਣਾਏ ਹੋਏ ਹਨ, ਜਿਨ੍ਹਾਂ ਨੂੰ ਵੇਖਣ ਲਈ ਸ਼ਰਧਾਲੂਆਂ ਤੇ ਸੈਲਾਨੀਆਂ ਦੀ ਭੀੜ ਲੱਗੀ ਹੋਈ ਐ। ਇਸੇ ਦੌਰਾਨ  ਪਰਿਵਾਰਾਂ ਸਮੇਤ ਪਹੁੰਚੇ ਲੋਕਾਂ ਨੇ ਮੰਦਰ ਵਿੱਚ ਦਰਸ਼ਨ ਕਰ ਕੇ ਮਾਤਾ ਦਾ ਅਸ਼ੀਰਵਾਦ ਲਿਆ। ਉਧਰ ਸ਼ਰਧਾਲੂਆਂ ਦੀ ਆਮਦ ਨੂੰ ਵੇਖਦਿਆਂ ਮੰਦਰ ਪ੍ਰਬੰਧਕ ਕਮੇਟੀ ਨੇ ਖਾਸ ਪ੍ਰਬੰਧ ਕੀਤੇ ਹੋਏ ਸਨ।
ਇਸੇ ਦੌਰਾਨ ਦੁਸਹਿਰਾ ਗਰਾਊਂਡ ਵਿੱਚ ਮੇਲੇ ਵਰਗਾ ਮਾਹੌਲ ਬਣਿਆ ਰਿਹਾ। ਵੱਖ-ਵੱਖ ਢੋਲ ਟੋਲੀਆਂ ਨੇ ਆ ਕੇ ਮਾਹੌਲ ਨੂੰ ਹੋਰ ਰੰਗੀਨ ਕੀਤਾ।  ਲੋਕ ਆਪਣੇ ਬੱਚਿਆਂ ਦੇ ਨਾਲ ਖੇਡਾਂ ਅਤੇ ਝੂਲਿਆਂ ਦਾ ਅਨੰਦ ਮਾਣਦੇ ਨਜ਼ਰ ਆਏ। ਇਸੇ ਦੌਰਾਨ ਖਾਣ-ਪੀਣ ਦੇ ਸਟਾਲਾਂ ‘ਤੇ ਭਾਰੀ ਭੀੜ ਵੇਖਣ ਨੂੰ ਮਿਲੀ। ਨੌਜਵਾਨਾਂ ਨੇ ਸੈਲਫੀਆਂ ਖਿੱਚ ਕੇ ਤਿਉਹਾਰ ਨੂੰ ਯਾਦਗਾਰ ਬਣਾਇਆ। ਮਹਿਲਾਵਾਂ ਵੱਲੋਂ ਭਾਰਤੀ ਪਰੰਪਰਾਗਤ ਲਿਬਾਸਾਂ ‘ਚ ਰੌਣਕ ਹੋਰ ਵਧਾਈ ਗਈ। ਇਸੇ ਦੌਰਾਨ ਤਿਉਹਾਰਾਂ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਸਨ।

LEAVE A REPLY

Please enter your comment!
Please enter your name here