ਪੰਜਾਬ ਅਕਾਲੀ ਆਗੂ ਜਗਦੀਪ ਸਿੰਘ ਚੀਮਾ ਦਾ ਵੱਡਾ ਬਿਆਨ; ਅਸਤੀਫਾ ਤੇ ਬਰਖਾਸਤਗੀ ਬਾਰੇ ਉਠਾਏ ਵੱਡੇ ਸਵਾਲ; ਕਿਹਾ, ਜਿੱਧਰ ਵਰਕਰ ਕਹਿਣਗੇ, ਉਧਰ ਜਾਂਵਾਗੇ By admin - October 1, 2025 0 60 Facebook Twitter Pinterest WhatsApp ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰਾਸ਼ਟਰੀ ਜਨਰਲ ਸਕੱਤਰ ਜਗਦੀਪ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਆਪਣੇ ਅਸਤੀਫੇ ਬਾਰੇ ਪ੍ਰਤੀਕਰਮ ਦਿੱਤਾ ਐ। ਸ. ਚੀਮਾ ਨੇ ਪਾਰਟੀ ਲੀਡਰਸ਼ਿਪ ਤੇ ਗੰਭੀਰ ਸਵਾਲ ਖੜ੍ਹ ਕਰਦਿਆਂ ਕਿਹਾ ਕਿ ਉਹ ਭਰੇ ਮੰਨ ਨਾਲ ਪਾਰਟੀ ਨੂੰ ਛੱਡ ਰਹੇ ਨੇ। ਉਨ੍ਹਾਂ ਕਿਹਾ ਕਿ ਇਹ ਵਰਕਰਾਂ ਦੇ ਕਹਿਣ ਮੁਤਾਬਕ ਹੋਰ ਕਿਤੇ ਵੀ ਜਾ ਸਕਦੇ ਨੇ ਪਰ ਅਕਾਲੀ ਦਲ ਅੰਦਰ ਵਾਪਸ ਨਹੀਂ ਆਉਂਣਗੇ। ਉਨ੍ਹਾਂ ਕਿਹਾ ਕਿ ਪਾਰਟੀ ਤੇ ਗਲਤ ਬੰਦਿਆਂ ਦਾ ਕਬਜਾ ਹੋ ਗਿਆ ਐ, ਜਿਸ ਕਾਰਨ ਚੰਗੀ ਸੋਚ ਵਾਲੇ ਲੋਕ ਪਾਰਟੀ ਵਿਚੋਂ ਪਲਾਨ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮੌਜੂਦਾ ਹਾਲਤ ਲਈ ਪਾਰਟੀ ਦੇ ਅਜਿਹੇ ਲੋਕ ਹੀ ਜ਼ਿੰਮੇਵਾਰ ਹਨ। ਚੀਮਾ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਲਗਭਗ ਇੱਕ ਸਦੀ ਤੋਂ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ, ਸਰਦਾਰ ਕੇਹਰ ਸਿੰਘ ਅਤੇ ਸ਼ਮਸ਼ੇਰ ਸਿੰਘ, 1920 ਵਿੱਚ ਪਾਰਟੀ ਦੇ ਗਠਨ ਵੇਲੇ ਸੰਸਥਾਪਕ ਮੈਂਬਰ ਸਨ। ਉਨ੍ਹਾਂ ਦੇ ਪਿਤਾ, ਰਣਧੀਰ ਸਿੰਘ ਚੀਮਾ ਵੀ ਇੱਕ ਸੀਨੀਅਰ ਅਕਾਲੀ ਦਲ ਆਗੂ ਸਨ, ਜੋ ਲੰਬੇ ਸਮੇਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰ ਅਤੇ ਪੰਜਾਬ ਸਰਕਾਰ ਵਿੱਚ ਮੰਤਰੀ ਵਜੋਂ ਸੇਵਾ ਨਿਭਾਉਂਦੇ ਰਹੇ। ਚੀਮਾ ਨੇ ਦੋਸ਼ ਲਗਾਇਆ ਕਿ ਮੌਜੂਦਾ ਅਕਾਲੀ ਦਲ “ਦਿਸ਼ਾਹੀਣ ਅਤੇ ਮੁੱਦੇਹੀਣ” ਹੋ ਗਿਆ ਹੈ। ਉਨ੍ਹਾਂ ਕਿਹਾ, “ਪਾਰਟੀ ਉਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਹੈ ਜਿਨ੍ਹਾਂ ਨੂੰ ਰਵਾਇਤੀ ਅਕਾਲੀ ਪਰਿਵਾਰਾਂ ਅਤੇ ਸਮਰਪਿਤ ਵਰਕਰਾਂ ਦੀ ਕੋਈ ਚਿੰਤਾ ਨਹੀਂ ਹੈ। ਲੀਡਰਸ਼ਿਪ ਚਾਪਲੂਸਾਂ ਅਤੇ ਚੁਗਲੀਆਂ ਕਰਨ ਵਾਲਿਆਂ ਨਾਲ ਘਿਰੀ ਹੋਈ ਹੈ, ਅਤੇ ਆਮ ਵਰਕਰਾਂ ਦੀ ਸੀਨੀਅਰ ਆਗੂਆਂ ਤੱਕ ਪਹੁੰਚ ਨਹੀਂ ਹੈ।” ਉਨ੍ਹਾਂ ਪਾਰਟੀ ‘ਤੇ ਸੰਪਰਦਾਇਕ ਮੁੱਦਿਆਂ ਪ੍ਰਤੀ ਉਦਾਸੀਨਤਾ ਅਤੇ ਪੰਜਾਬ ਦੀਆਂ ਮੌਜੂਦਾ ਚੁਣੌਤੀਆਂ ‘ਤੇ ਸਪੱਸ਼ਟ ਨੀਤੀ ਦੀ ਘਾਟ ਦਾ ਦੋਸ਼ ਵੀ ਲਗਾਇਆ। ਚੀਮਾ ਨੇ ਕਿਹਾ ਕਿ ਇਸ ਸਥਿਤੀ ਵਿੱਚ ਚੁੱਪ ਰਹਿਣ ਨਾਲ ਉਨ੍ਹਾਂ ਦੇ ਖੇਤਰ ਅਤੇ ਇਸਦੇ ਲੋਕਾਂ ਨਾਲ ਇਨਸਾਫ ਨਹੀਂ ਹੋ ਸਕਦਾ। ਆਪਣੀਆਂ ਭਵਿੱਖ ਦੀਆਂ ਰਾਜਨੀਤਿਕ ਯੋਜਨਾਵਾਂ ਬਾਰੇ, ਉਨ੍ਹਾਂ ਕਿਹਾ, “ਅਗਲਾ ਫੈਸਲਾ ਸਾਡੇ ਵਰਕਰਾਂ, ਨਿਵਾਸੀਆਂ ਅਤੇ ਦੋਸਤਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੀ ਲਿਆ ਜਾਵੇਗਾ। ਸਾਡਾ ਇੱਕੋ-ਇੱਕ ਟੀਚਾ ਸਾਡੇ ਸੂਬੇ ਅਤੇ ਇਸਦੇ ਲੋਕਾਂ ਨੂੰ ਇਸ ਸੰਕਟ ਵਿੱਚੋਂ ਬਾਹਰ ਕੱਢਣਾ ਹੈ।