ਖਡੂਰ ਸਾਹਿਬ ’ਚ ਟਰੈਕਟਰ ਹਾਦਸੇ ’ਚ 2 ਮੌਤਾਂ; ਪਿੰਡ ਕੰਗ ਦੀ ਡਰੇਨ ’ਚ ਡਿੱਗੇ ਟਰੈਕਟਰ ਟਰਾਲੀ

0
20

ਖਡੂਰ ਸਾਹਿਬ ਨੇੜਲੇ ਪਿੰਡ ਕੰਗ ਵਿਖੇ ਦੁਪਿਹਰ ਸਮੇਂ ਡਰੇਨ ਦੇ ਪੁੱਲ ਉਪਰ ਇੱਕ ਸੜਕੀ ਹਾਦਸਾ ਵਾਪਰਿਆ ਹੈ ਜਿਸ ਵਿੱਚ ਦੋ ਜਣਿਆਂ ਮੌਤ ਅਤੇ ਇਕ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਐ। ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਕੂਲੀ ਵੈਨ ਤੇ ਇੱਟਾਂ ਨਾਲ ਭਰਿਆ ਟਰੈਕਟਰ ਟਰਾਲੀ ਪੁਲ ਉਪਰੋਂ ਆਹਮੋ-ਸਾਹਮਣੇ ਤੋਂ ਕਰਾਸ ਕਰ ਰਹੇ ਸੀ ਕਿ ਪੁਲ ਦੀ ਚੌੜਾਈ ਘੱਟ ਹੋਣ ਦੇ ਚਲਦਿਆਂ ਵੈਨ ਨੂੰ ਬਚਾਉਂਦਿਆਂ ਟਰੈਕਟਰ-ਟਰਾਲੀ ਪੁਲ ਤੋਂ ਹੇਠਾਂ ਡਿੱਗ ਗਏ। ਘਟਨਾ ਵੇਲੇ ਟਰੈਕਟਰ ਉੱਪਰ ਤਿੰਨ ਜਾਣੇ ਸਵਾਰ ਸਨ, ਜਿਨ੍ਹਾਂ ਵਿਚੋਂ ਦੋ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਇਕ ਜਣਾ ਜਖਮੀ ਗਿਆ ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਬੱਚਿਆਂ ਨਾਲ ਭਰੀ ਵੈਨ ਤਰਨ ਤਾਰਨ ਵਾਲੇ ਪਾਸਿਓ ਆ ਰਹੀ ਸੀ ਜਦਕਿ ਇੱਟਾਂ ਨਾਲ ਭਰਿਆ ਟਰੈਕਟਰ ਟਰਾਲੀ ਖਡੂਰ ਸਾਹਿਬ ਵਾਲੀ ਸਾਈਡ ਤੋਂ ਪਿੰਡ ਬੰਡਾਲਾ ਵੱਲ ਨੂੰ ਜਾ ਰਹੀ ਸੀ। ਹਾਦਸੇ ਤੋਂ ਬਾਅਦ ਮੌਕੇ ਤੇ ਇਕੱਠਾ ਹੋਏ ਲੋਕਾਂ ਨੇ ਟਰੈਕਟਰ ਚਾਲਕਾਂ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here