ਪੰਜਾਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਜਸਬੀਰ ਜੱਸੀ; ਹਰ ਪੀੜਤਾਂ ਦੀ ਚੜ੍ਹਦੀ ਕਲਾਂ ਲਈ ਕੀਤੀ ਅਰਦਾਸ By admin - September 16, 2025 0 16 Facebook Twitter Pinterest WhatsApp ਪੰਜਾਬੀ ਗਾਇਕ ਜਸਬੀਰ ਜੱਸੀ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਹੜ੍ਹ ਪੀੜਤ ਲੋਕਾਂ ਦੀ ਭਲਾਈ ਲਈ ਅਰਦਾਸ ਕੀਤੀ। ਇਸ ਦੌਰਾਨ ਉਹ ਸਕੱਤਰ ਪ੍ਰਤਾਪ ਸਿੰਘ ਨੂੰ ਵੀ ਮਿਲੇ ਅਤੇ ਜ਼ਮੀਨੀ ਹਕੀਕਤਾਂ ਬਾਰੇ ਗੱਲ ਕੀਤੀ ਅਤੇ ਹੜ ਪੀੜਤਾਂ ਲਈ ਰਾਹਤ ਕੰਮਾਂ ਦੀ ਲੋੜ ਨੂੰ ਜ਼ੋਰ ਦਿੱਤਾ। ਉਹ ਪਿਛਲੇ ਦਿਨੀਂ ਪਿੰਡਾਂ ਦੀ ਯਾਤਰਾ ਕਰਕੇ ਹਕੀਕਤ ਦੇਖ ਕੇ ਆਏ ਹਨ ਅਤੇ ਇਹ ਸਮਾਂ ਇਕ ਹੋਰ ਜੰਗ ਦੀ ਸ਼ੁਰੂਆਤ ਦਾ ਹੈ। ਉਨ੍ਹਾਂ ਕਿਹਾ ਕਿ ਅਗਲੀ ਜੰਗ ਦੌਰਾਨ ਘਰ-ਘਾਟ ਗੁਆ ਚੁੱਕੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ। ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਵਰਗਿਆਂ ਦੀਆਂ ਸਿੱਖਿਆਵਾਂ ਤੋਂ ਸਿਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦ ਗੁਰਬਾਣੀ ਨੂੰ ਮਨ ਲੈਂਦੇ ਹਾਂ, ਤਾਂ ਮਨ ਤਗੜਾ ਹੋ ਜਾਂਦਾ ਹੈ। ਜੱਸੀ ਨੇ ਇਹ ਵੀ ਕਿਹਾ ਕਿ ਹਾਲਾਂਕਿ ਪਾਣੀ ਹਟ ਗਿਆ ਹੈ, ਪਰ ਮੁਸ਼ਕਲ ਅਜੇ ਵੀ ਬਾਕੀ ਹੈ। ਹੁਣ ਹੜ ਪੀੜਤ ਲੋਕਾਂ ਦੇ ਘਰਾਂ ਦੀ ਦੁਬਾਰਾ ਰਚਨਾ, ਸਫਾਈ ਅਤੇ ਜੀਵਨ ਚੱਕਰ ਨੂੰ ਮੁੜ ਪਟੜੀ ਤੇ ਲੈ ਕੇ ਆਉਣਾ।