ਜਲਾਲਾਬਾਦ ’ਚ ਬੱਸ ਚੋਂ ਵਿਅਕਤੀ ਡਿੱਗਣ ਕਾਰਨ ਹੰਗਾਮਾ; ਡਰਾਈਵਰ ਤੇ ਕੰਡਕਟਰ ’ਤੇ ਲੱਗੇ ਅਣਗਹਿਲੀ ਦੇ ਇਲਜ਼ਾਮ

0
17

 

ਜਲਾਲਾਬਾਦ ਦੇ ਨਵੀਂ ਦਾਣਾ ਮੰਡੀ ਬੱਸ ਸਟੈਂਡ ਵਿਖੇ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਫਿਰੋਜ਼ਪੁਰ ਤੋਂ ਫਾਜਿਲਕਾ ਜਾ ਰਹੀ ਪੰਜਾਬ ਰੋਡਵੇਜ ਦੀ ਬੱਸ ਵਿਚੋਂ ਇਕ ਸਖਸ਼ ਅਚਾਨਕ ਡਿੱਗ ਪਿਆ। ਇਸੇ ਦੌਰਾਨ ਬੱਸ ਡਰਾਈਵਰ ਤੇ ਲੋਕਾਂ ਵਿਚਾਲੇ ਬਹਿਸ਼ ਵੀ ਹੋਈ। ਲੋਕਾਂ ਦਾ ਕਹਿਣਾ ਸੀ ਕਿ ਇਹ ਹਾਦਸਾ ਬੱਸ ਡਰਾਈਵਰ ਦੀ ਗਲਤੀ ਕਾਰਨ ਵਾਪਰਿਆ ਐ ਜਦਕਿ ਡਰਾਈਵਰ ਦਾ ਕਹਿਣਾ ਸੀ ਕਿ ਡਿੱਗਣ ਵਾਲੇ ਸਖਸ਼ ਨੇ ਚਲਦੀ ਬੱਸ ਵਿਚ ਚੜ੍ਹਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਾਰਨ ਹਾਦਸਾ ਵਾਪਰਿਆ ਐ। ਇਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਨੇ 108 ਐਬੂਲੈਂਸ ਨੂੰ ਫੋਨ ਕੀਤਾ, ਜਿਸ ਨੇ ਸਖਸ਼ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੀਸੀਆਰ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here